27 ਜਨਵਰੀ ਨੂੰ ਪਿੰਡ ਟੱਬਾ ਵਿਖੇ ਸਵੈ ਇਛੁੱਕ ਮਹਾਂ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ

ਗੜਸ਼ੰਕਰ (ਹੇਮਰਾਜ) ਗੜਸ਼ੰਕਰ ਬੀਤ ਇਲਾਕੇ ਦੇ ਪਿੰਡ ਟੱਬਾ ਵਿਖੇ ਸਵੈ ਇਛੁੱਕ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ।ਇਹ ਖੂਨਦਾਨ ਕੈਂਪ 27 ਜਨਵਰੀ 2024 ਨੂੰ ਸਵ.ਚੌਧਰੀ ਸੁਰਿੰਦਰ ਚੰਦ ਦੀ ਨਿਘੀ ਯਾਦ ਨੂੰ ਸਮਰਪਿਤ ਪਿੰਡ ਟੱਬਾ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ।ਇਹ ਤਕਨੀਕੀ ਸਹਿਯੋਗ ਬਲੱਡ ਡੋਨਰਜ਼ ਕੌਸਲ ਨਵਾਂਸ਼ਹਿਰ ਵਲੋਂ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵ. ਚੌਧਰੀ ਸੁਰਿੰਦਰ ਚੰਦ ਦੇ ਪਰਿਵਾਰਕ ਮੈਬਰਾਂ ਨੇ ਇਲਾਕੇ ਦੇ ਵਾਸੀਆਂ ਨੂੰ ਇਸ ਮਹਾਂ ਖੂਨ ਦਾਨ ਕੈਂਪ ਪਹੁੰਚਣ ਲਈ ਬੇਨਤੀ ਕੀਤੀ ਹੈ ਤਾ ਜੋ ਸਭ ਦੇ ਸਹਿਯੋਗ ਨਾਲ ਇਸ ਲੱਗੇ ਹੋਏ ਕੈਂਪ ਨੂੰ ਸਫਲ ਬਣਾਇਆ ਜਾ ਸਕੇ।
