ਇਸਤ੍ਰੀ ਸਤਿਸੰਗ ਸਭਾ ਸ਼ਾਹਕੋਟ ਨੇ ਆਪ ਆਗੂ ਬੀਬੀ ਰਣਜੀਤ ਕੌਰ ਦੇ ਸਹਿਯੋਗ ਨਾਲ ਮਰੀਜਾਂ ਲਈ ਲਗਾਇਆ ਚਾਹ,ਬਿਸੱਕੁਟਾਂ ਦਾ ਲੰਗਰ।

ਸ਼ਾਹਕੋਟ 24 ਜਨਵਰੀ (ਰਣਜੀਤ ਬਹਾਦੁਰ) ਪਿਛਲੇ ਲੰਬੇ ਸਮੇ ਤੋ ਆਪ ਦੇ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਕਾਕੜ ਕਲਾਂ ਜਿਥੇ ਰਾਜਨੀਤਕ ਤੌਰ ਤੇ ਲੋਕਾਂ ਵਿੱਚ ਵਿਚਰ ਰਹੇ ਹਨ,ਉਥੇ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਪਿੱਛੇ ਨਹੀ ਰਹਿੰਦੇ। ਹਰ ਸਮੇ ਉਹ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਹਨ। ਇਸਤ੍ਰੀ ਸਤਿਸੰਗ ਸਭਾ ਸ਼ਾਹਕੋਟ ਵੱਲੋ ਅੱਤ ਦੀ ਪੈ ਰਹੀ ਸਰਦੀ ਨੂੰ ਵੇਖਦਿਆਂ ਬੀਬੀ ਰਣਜੀਤ ਕੌਰ ਦੇ ਸਹਿਯੋਗ ਸਦਕਾ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਮਰੀਜਾਂ ਨੂੰ ਠੰਡ ਤੋ ਕੁੱਝ ਰਾਹਤ ਦੇਣ ਦੇ ਇਰਾਦੇ ਨਾਲ ਚਾਰ ਅਤੇ ਬਿੱਸਕੁਟਾਂ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਹਸਪਤਾਲ ਦੇ ਪੂਰੇ ਸਟਾਫ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ।ਇਸ ਮੌਕੇ ਹੋਰਨਾਂ ਤੋ ਇਲਾਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ , ਆਪ ਦੇ ਸੀ. ਆਗੂ ਡਾ. ਰਮੇਸ਼ ਹੰਸ, ਡਾ. ਮਨਦੀਪ ਸਿੰਘ ਮੈਡੀਕਲ ਅਫਸਰ, ਸੁਰਿੰਦਰ ਪਾਲ ਸਿੰਘ ਸਚਦੇਵਾ ਫਾਰਮੇਸੀ ਅਫਸਰ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਸਮਾਜ ਸੇਵਕਾ ਤ੍ਰਿਪਤਾ ਹੰਸ, ਸਤੀਸ਼ ਕੁਮਾਰੀ, ਰਜਨੀ ਬਾਲਾ, ਰਾਖੀ ਮੱਟੂ, ਨਵਜੋਤ ਕੌਰ ਸਹੋਤਾ ( ਦੋਨੋ ਸੀ.ਆਪ ਆਗੂ ਇਸਤ੍ਰੀ ਵਿੰਗ ), ਪਰਮਜੀਤ ਕੌਰ, ਪ੍ਰਵੀਨ ਪਰਾਸ਼ਰ, ਨਿਰਮਲ ਪੁਰੀ, ਤਪੱਸਿਆ, ਪਿੰਕੀ ਅਰੋੜਾ, ਨਿਰਮਲ ਕੁਮਾਰੀ, ਮਮਤਾ ਮੱਟੂ, ਸਰਬਜੀਤ ਸਾਬੀ ਮੱਟੂ ਅਤੇ ਕੇਵਲ ਕ੍ਰਿਸ਼ਨ ਹੰਸ ਆਦਿ ਹਾਜਰ ਸਨ।
