August 7, 2025
#National #Punjab

ਮਰਨ ਤੋਂ ਬਾਅਦ ਵੀ ਜੀਉਂਦੇ ਰਹਿਣਾ ਸਿਖਾ ਗਏ ਸਵ: ਮਿੱਤਲ

ਫਗਵਾੜਾ 25 ਜਨਵਰੀ (ਸ਼ਿਵ ਕੋੜਾ) ਉੱਘੇ ਸਮਾਜ ਸੇਵਕ, ਚਿੰਤਕ, ਵਕੀਲ, ਧਾਰਮਿਕ ਆਗੂ ਅਤੇ ਲਾਇਨਜ ਕਲੱਬ ਫਗਵਾੜਾ ਸਰਵਿਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਮਿੱਤਲ ਦੀ ਅਚਨਚੇਤ ਮੌਤ ਸਮਾਜ ਲਈ ਕਦੇ ਵੀ ਨਾ ਪੂਰਾ ਹੋਣਾ ਵਾਲਾ ਘਾਟਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲਾਇਨਜ ਕਲੱਬ ਫਗਵਾੜਾ ਸਰਵਿਸ ਦੇ ਪ੍ਰਧਾਨ ਲਾਇਨ ਵਿਪਨ ਹਾਂਡਾ ਨੇ ਸਵਰਗਵਾਸੀ ਮਿੱਤਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ। ਉਹਨਾਂ ਦੇ ਦੱਸਿਆ ਕਿ ਸਵ. ਸੁਰਿੰਦਰ ਮਿੱਤਲ ਨੇ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਸ਼ਟਰਵਾਦੀ ਸੰਸਥਾਵਾਂ ਵਿੱਚ ਬਹੁਤ ਉੱਚੇ ਅਤੇ ਜਿੰਮੇਵਾਰੀ ਵਾਲੇ ਆਹੁਦਿਆਂ ‘ਤੇ ਰਹਿੰਦਿਆਂ ਬੜੀ ਨਿਡਰਤਾ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਈ। ਸੁਰਿੰਦਰ ਮਿੱਤਲ ਨੇ ਪੰਜਾਬ ਦੇ ਕਈ ਭੱਖਦੇ ਮਸਲਿਆਂ ਨੂੰ ਆਪਣੀ ਕਲਮ ਅਤੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੱਕ ਪਹੁੰਚਾਇਆ ਅਤੇ ਬਹੁਤ ਸਾਰੇ ਲੋੜਵੰਦ ਲੋਕਾਂ ਦੇ ਮਸਲੇ ਵੀ ਹੱਲ ਕਰਵਾਏ। ਉਹਨਾਂ ਨੇ ਪੁਨਰਜੋਤ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਦੇ ਨਾਲ ਮਿਲਕੇ ਹਜ਼ਾਰਾ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਆ ਅਤੇ ਕਈ ਸਾਲ ਪਹਿਲਾਂ ਆਪਣੇ ਨੇਤਰਦਾਨ ਦਾ ਪ੍ਰਣ ਵੀ ਲਿਆ ਸੀ। ਜਿਸ ਕਰਕੇ ਉਹਨਾਂ ਦੀ ਧਰਮ ਪਤਨੀ ਟੀਨਾ ਮਿੱਤਲ ਨੇ ਇਸ ਦੁੱਖਭਰੀ ਘੜੀ ਵਿੱਚ ਅਸ਼ੋਕ ਮਹਿਰਾ ਦੇ ਸਹਿਯੋਗ ਨਾਲ ਸੁਰਿੰਦਰ ਮਿੱਤਲ ਨੂੰ ਅੰਤਿਮ ਵਿਦਾਇਗੀ ਦੇਣ ਤੋਂ ਪਹਿਲਾਂ ਉਹਨਾਂ ਦੇ ਨੇਤਰਦਾਨ ਕਰਵਾਏ। ਪਤਨੀ ਟੀਨਾ ਮਿੱਤਲ ਵਲੋਂ ਨੇਤਰਦਾਨ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਅਸ਼ੋਕ ਮਹਿਰਾ ਦੀ ਅਗਵਾਈ ਵਿੱਚ ਪੁਨਰਜੋਤ ਆਈ ਬੈਂਕ ਲੁਧਿਆਣਾ ਦੀ ਟੀਮ ਵਲੋਂ ਨੇਤਰਦਾਨ ਦੀ ਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ। ਪੁਨਰਜੋਤ ਆਈ ਬੈਂਕ ਦੇ ਡਾਇਰੈਕਟਰ ਡਾ. ਰਮੇਸ਼ ਅਤੇ ਸਕੱਤਰ ਸੁਭਾਸ਼ ਮਲਿਕ ਨੇ ਸਵ. ਸੁਰਿੰਦਰ ਮਿੱਤਲ ਦੇ ਪਰਿਵਾਰ ਦਾ ਨੇਤਰਦਾਨ ਦੀ ਮਹਾਨ ਸੇਵਾ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

Leave a comment

Your email address will not be published. Required fields are marked *