August 7, 2025
#National #Punjab

ਸ਼ਾਹਕੋਟ ਵਿਖੇ ਗਣਤੰਤਰਤਾ ਦਿਵਸ ਦਾ ਸ਼ੁੱਭ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਗਣਤੰਤਰਤਾ ਦਿਵਸ ਦਾ ਦਿਹਾੜਾ ਸਬ ਡਵੀਜ਼ਨ ਪੱਧਰ ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਰਮਿੰਦਰ ਸਿੰਘ ਤਹਿਸੀਲਦਾਰ ਸ਼ਾਹਕੋਟ ਦੀ ਅਗਵਾਈ ਅਤੇ ਗੁਰਦੀਪ ਸਿੰਘ ਸੰਧੂ ਨਾਇਬ ਤਹਿਸੀਲਦਾਰ ਸ਼ਾਹਕੋਟ ਤੇ ਗੁਲਾਬਦੀਪ ਸਿੰਘ ਥਿੰਦ ਨਾਇਬ ਤਹਿਸੀਲਦਾਰ ਅੰਡਰ ਟ੍ਰੇਨਿੰਗ ਦੀ ਦੇਖ-ਰੇਖ ‘ਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੀ ਰਿਸ਼ਭ ਬਾਂਸਲ ਐਸ.ਡੀ.ਐੱਮ. ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਰਕਤ ਕੀਤੀ ਅਤੇ ਤਿਰੰਗਾ ਲਹਿਰਾਇਆ। ਇਸ ਮੌਕੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਪਤਨੀ ਸਵ: ਰਤਨ ਸਿੰਘ ਕਾਕੜ ਕਲਾਂ ਇੰਚਾਰਜ਼ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ, ਸੁਰਜੀਤ ਸਿੰਘ ਸੈ਼ਂਟੀ ਸੀਚੇਵਾਲ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਬੱਚਿਆ ਨੇ ਰਾਸ਼ਟਰੀ ਗਾਣ ਪੇਸ਼ ਕੀਤਾ, ਉਪਰੰਤ ਐਸ.ਡੀ.ਐੱਮ. ਰਿਸ਼ਭ ਬਾਂਸਲ ਨੇ ਪੁਲਿਸ ਜਵਾਨਾਂ ਅਤੇ ਸਕੂਲੀ ਬੱਚਿਆ ਦੀ ਪਰੇਡ ਤੋਂ ਸਲਾਮੀ ਤੇ ਰਾਸ਼ਟਰ ਦੇ ਨਾਂ ਆਪਣਾ ਸੰਦੇਸ਼ ਦਿੱਤਾ। ਇਸ ਮੌਕੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਸੱਭਿਆਚਾਰਕ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐਸ.ਡੀ.ਐੱਮ. ਰਿਸ਼ਭ ਬਾਂਸਲ ਵੱਲੋਂ ਪ੍ਰੋਗਰਾਮ ‘ਚ ਪੇਸ਼ਕਾਰੀ ਕਰਨ ਵਾਲੇ ਬੱਚਿਆ, ਵੱਖ-ਵੱਖ ਸਖਸ਼ੀਅਤਾਂ, ਮੁਲਾਜ਼ਮਾਂ ਅਤੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਐਸ.ਡੀ.ਐੱਮ. ਰਿਸ਼ਭ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸੀ.ਐਚ.ਟੀ. ਸੁਰਿੰਦਰ ਕੁਮਾਰ ਵਿੱਗ ਅਤੇ ਮਾਸਟਰ ਰਵੀ ਸ਼ੰਕਰ ਲੋਹੀਆ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਸਮਾਗਮ ਦੌਰਾਨ ਜਿਥੇ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ, ਉਥੇ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰੇਰਣਾ ਸਦਕਾ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਬੂਟੇ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਔਜਲਾ ਡੀ.ਐਸ.ਪੀ. ਸ਼ਾਹਕੋਟ, ਇੰਸਪੈਕਟਰ ਸੁਖਜੀਤ ਸਿੰਘ ਐਸ.ਐਚ.ਓ. ਸ਼ਾਹਕੋਟ, ਮਨਜੀਤ ਕੌਰ ਬੀ.ਡੀ.ਪੀ.ਓ. ਸ਼ਾਹਕੋਟ, ਦਵਿੰਦਰਪਾਲ ਸਿੰਘ ਐਸ.ਐਮ.ਓ. ਸ਼ਾਹਕੋਟ, ਡਾ. ਅਮਨਦੀਪ ਸੀਨੀਅਰ ਵੈਟਨਰੀ ਅਫ਼ਸਰ, ਡਾ. ਧੀਰਜ ਕੁਮਾਰ, ਚਰਨਦਾਸ ਕਾਰਜ ਸਾਧਕ ਅਫ਼ਸਰ ਸ਼ਾਹਕੋਟ, ਹਰਜੀਤ ਸਿੰਘ ਕਾਰਜ ਸਾਧਕ ਅਫ਼ਸਰ ਲੋਹੀਆ, ਰਣਜੀਤ ਸਿੰਘ ਰਾਣਾ ਇੰਚਾਰਜ਼ ਸ਼ੋਸ਼ਲ ਮੀਡੀਆਂ, ਪਰਮਿੰਦਰ ਸਿੰਘ ਪੀ.ਏ., ਨਿਰਮਲ ਸਿੰਘ ਮੱਲ ਪੀ.ਏ., ਗੁਰਮੁੱਖ ਸਿੰਘ ਕੋਟਲਾ ਚੇਅਰਮੈਨ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਬੂਟਾ ਸਿੰਘ ਕਲਸੀ ਸੀਨੀਅਰ ਆਗੂ ‘ਆਪ’, ਰਾਖੀ ਮੱਟੂ, ਜੋਤੀ ਮੱਟੂ, ਪ੍ਰੀਤ ਜੰਮੂ, ਰਾਜ ਕੁਮਾਰ ਬਾਂਸਲ, ਵੀਰ ਕੁਲਵੰਤ ਸਿੰਘ ਕੰਤਾ ਸੂਬਾ ਪ੍ਰਧਾਨ ਡਾ. ਬੀ.ਆਰ. ਅੰਬੇਡਕਰ ਆਰਮੀ, ਕਪਿਲ ਚੋਪੜਾ, ਲੈਕਚਰਾਰ ਅਮਨਦੀਪ ਕੌਂਡਲ, ਨਵਨੀਤ ਸਿੰਘ ਸਹੋਤਾ ਸਰਕਲ ਪ੍ਰਧਾਨ ‘ਆਪ’, ਕੁਲਦੀਪ ਸਿੰਘ ਦੀਦ, ਬਲਜਿੰਦਰ ਸਿੰਘ ਖਿੰਡਾ, ਪਰਮਵੀਰ ਸਿੰਘ ਪੰਮਾ, ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ, ਪ੍ਰਿੰਸੀਪਲ ਸਤਵੰਤ ਕੌਰ, ਰਕੇਸ਼ ਚੰਦ ਬੀਪੀਈਓ ਸ਼ਾਹਕੋਟ-1, ਰਮੇਸ਼ਵਰ ਚੰਦਰ ਸ਼ਰਮਾਂ ਬੀਪੀਈਓ ਸ਼ਾਹਕੋਟ-2, ਰਕੇਸ਼ ਕੁਮਾਰ ਖਹਿਰਾ ਸੈਂਟਰ ਹੈੱਡ ਟੀਚਰ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ, ਮਨਦੀਪ ਸਿੰਘ ਝੀਤਾ, ਤਰਲੋਚਨ ਸਿੰਘ ਡੀ.ਪੀ.ਈ., ਰਵਿੰਦਰ ਸਿੰਘ ਰਾਣਾ ਸਰਪੰਚ ਮਹਿਮੂਵਾਲ, ਨਿਸ਼ਾਨ ਸਿੰਘ ਸਾਦਿਕਪੁਰ, ਜੋਗਾ ਸਿੰਘ ਚੱਕ ਚੇਲਾ, ਅਮਨ ਅਰੋੜਾ, ਮਾ. ਕੁਲਦੀਪ ਸਚਦੇਵਾ, ਕੁਲਵਿੰਦਰ ਸਿੰਘ ਜੋਸਨ, ਮਾ. ਭੁਪਿੰਦਰਜੀਤ, ਅੰਕਿਤ ਗੁਪਤਾ ਸਟੈਨੋ-ਟੂ-ਐਸ.ਡੀ.ਐੱਮ, ਮੁਖਤਿਆਰ ਸਿੰਘ ਕਲਰਕ, ਕੁਲਦੀਪ ਸਿੰਘ ਮਿਗਲਾਨੀ, ਜਗਦੀਸ਼ ਕੌਰ ਕਲਰਕ, ਅਮਨ ਮਹਾਜਨ, ਤਜਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ, ਗੁਰਪਾਲ ਸਿੰਘ ਢੋਟ, ਗੁਰਪ੍ਰੀਤ ਸਿੰਘ ਢੋਟ, ਸੁਧੀਰ ਨਾਹਰ, ਪਰਮਿੰਦਰ ਸਿੰਘ ਆਰ.ਸੀ., ਲੈਕਚਰਾਰ ਅਮਨਦੀਪ ਕੌਂਡਲ, ਧਰਮਿੰਦਰ ਸਿੰਘ ਰੂਪਰਾ, ਮਲਕੀਤ ਸਿੰਘ, ਇੰਸਪੈਕਟਰ ਬਲਕਾਰ ਸਿੰਘ ਫੂਡ ਸਪਲਾਈ, ਮਨਦੀਪ ਸਿੰਘ ਕੋਟਲੀ ਕਲਰਕ ਨਗਰ ਪੰਚਾਇਤ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਮੁਲਾਜ਼ਮ ਅਤੇ ਵਿਦਿਆਰਥੀ ਹਾਜ਼ਰ ਸਨ।

Leave a comment

Your email address will not be published. Required fields are marked *