ਗਣਤੰਤਰ ਦਿਵਸ ‘ਤੇ ਆਪ ਦਾ ਉਪ ਪ੍ਰਧਾਨ ਆਪਣੀ ਹੀ ਸਰਕਾਰ ਖ਼ਿਲਾਫ਼ ਹੋ ਗਿਆ ਤੱਤਾ!

ਜਲਾਲਾਬਾਦ (ਮਨੋਜ ਕੁਮਾਰ) ਗਣਤੰਤਰ ਦਿਵਸ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਉਥੇ ਹੀ ਜ਼ਿਲਾ ਫਾਜ਼ਿਲਕਾ ਦੇ ਆਉਂਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿਖੇ ਵੀ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ। ਜਿੱਥੇ ਇਸ ਸਮਾਗਮ ਨੂੰ ਹੋਰ ਵਧੀਆ ਬਣਾਉਣ ਲਈ ਸਕੂਲਾਂ ਦੇ ਨੰਨੇ ਮੁੰਨੇ ਬੱਚਿਆਂ ਨੇ ਹੱਡ ਚੀਰਦੀ ਠੰਡ ਵਿੱਚ ਆਪਣੇ ਇਨਕਲਾਬੀ ਗੀਤ ਸੰਗੀਤ ਰਾਹੀਂ ਰੰਗ ਬੰਨ੍ਹੀ ਰੱਖਿਆ, ਉਥੇ ਹੀ ਵੱਡੀ ਗਿਣਤੀ ਵਿੱਚ ਸਮਾਗਮ ਚ ਸੱਤਾ ਧਿਰ ਤੋਂ ਨਾਰਾਜ਼ ਹੋਣ ਕਰਕੇ ਵੱਡੀ ਗਿਣਤੀ ਵਿੱਚ ਨਾ ਆਏ ਲੋਕਾਂ ਕਾਰਨ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ। ਸਮਾਗਮ ਵਿੱਚ ਹਾਜ਼ਰ ਕੁਝ ਲੋਕਾਂ ਦਾ ਕਹਿਣਾ ਸੀ ਕਿ ਲੋਕ ਇਹ ਸਰਕਾਰ ਤੋਂ ਵੀ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਇਸ ਕਰਕੇ ਉਹ ਦੇਸ਼ ਭਗਤੀ ਦੇ ਸਮਾਗਮਾਂ ਵਿੱਚ ਵੀ ਸਰਕਾਰ ਖਿਲਾਫ ਰੋਸ ਜਿਤਾਉਣ ਲਈ ਇਹਨਾਂ ਸਮਾਗਮਾਂ ਤੋਂ ਕਿਨਾਰਾ ਕਰ ਰਹੇ ਹਨ। ਦੂਜੇ ਪਾਸੇ ਮੌਜੂਦਾ ਸਰਕਾਰ ਦੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਸ਼ਪਾਲ ਸਿੰਘ ਢੋਲਾ ਨੇ ਸਿੱਧੇ ਤੌਰ ਤੇ ਸਮਾਗਮ ਤੋਂ ਬਾਅਦ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨਾਲ ਪੱਖਪਾਤ ਵਾਲਾ ਰਵਈਆ ਅਪਣਾਇਆ ਜਾ ਰਿਹਾ ਹੈ। ਉਹ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਇਸ ਕਰਕੇ ਉਸ ਨੂੰ ਨਾ ਤਾਂ ਬੀਤੇ 15 ਅਗਸਤ ਅਤੇ ਨਾ ਹੀ ਅੱਜ ਗਣਤੰਤਰ ਦਿਵਸ 26 ਜਨਵਰੀ ਤੇ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਜਦੋਂ ਕਿ ਉਸ ਦੀ ਕੁਰਸੀ ਮੁੱਖ ਕੁਰਸੀਆਂ ਦੇ ਵਿੱਚ ਡਾਹੀ ਗਈ ਸੀ। ਮੌਜੂਦਾ ਸਰਕਾਰ ਦੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਗਤੰਤਰ ਦਿਵਸ ਦੇ ਸਮਾਗਮ ਤੇ ਸਰਕਾਰ ਖਿਲਾਫ ਹੀ ਮੋਰਚਾ ਖੋਲ ਦੇਣਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਥੋਂ ਦਾ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਦੇ ਆਗੂ ਕਿਸ ਤਰ੍ਹਾਂ ਦਾ ਰੁੱਖ ਅਖਤਿਆਰ ਕਰਦੇ ਹਨ ਉਡੀਕ ਰਹੇਗੀ।
