August 7, 2025
#National #Punjab

ਭਾਰਤ ਦੇ 75ਵੇ ਗਣਤੰਤਰਤਾ ਦਿਵਸ ਮੌਕੇ ਸੰਜੀਵੀਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਨੂੰ ਸਨਮਾਨਿਤ ਕੀਤਾ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਨਸਾ ਦੇ ਭਾਰਤ ਦੇ 75ਵੇ ਗਣਤੰਤਰਤਾ ਦਿਵਸ ਮੌਕੇ ਨੂੰ ਬਲਾਕ ਪੱਧਰੀ ਸਮਾਗਮ ਬੁਢਲਾਡਾ ਵਿੱਖੇ ਸੰਜੀਵੀਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਦੁਆਰਾ ਕੀਤੇ ਗਏ ਸਮਾਜ ਭਲਾਈ ਲਈ ਕੀਤੇ ਹੋਏ ਕੰਮਾਂ ਨੂੰ ਮੁੱਖ ਰੱਖਦਿਆਂ ਚੇਅਰਪਰਸਨ ਬਲ਼ਦੇਵ ਕੱਕੜ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।ਸੰਜੀਵਣੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਪਿਛਲੇ ਸਮੇ ਵਿੱਚ ਕਾਫੀ ਸਕੂਲਾਂ ਵਿੱਚ ਨਸ਼ਿਆਂ ਤੋਂ ਬੱਚਣ ਲਈ ਜਾਗਕੁਰਤਾ ਕਰ ਚੁੱਕੀ ਹੈ।ਬੱਚਿਆਂ ਦੇ ਭਲਾਈ ਸਬੰਧੀ ਵੀ ਕੰਮ ਕਰ ਰਹੀ ਹੈ।ਗੁੰਮ ਹੋਏ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੱਕ ਪੁਹਚਾਹ ਚੁੱਕੇ ਹਨ।ਅਨਾਥ ਬੱਚਿਆਂ ਦੀ ਪੈਨਸ਼ਨ ਅਤੇ ਉਨ੍ਹਾਂ ਦੇ ਰੱਖ ਰਖਾਵ ਦੇ ਵਿੱਚ ਵੀ ਮੱਦਦ ਕਰਦੀ ਹੈ।  ਲੋੜਵੰਦਾ ਵਿਅਕਤੀਆਂ ਨੂੰ ਗਰਮ ਕੰਬਲ ਕੱਪੜੇ ,ਟਰਾਈਸਾਈਕਲ ਸੁਣਨ ਵਾਲੀਆਂ ਕਨਾਂ ਦੀਆਂ ਮਸ਼ੀਨਾ ਵੀ ਦਿਵਾ ਚੁੱਕੇ ਹਨ। ਬਲ਼ਦੇਵ ਕੱਕੜ ਮਾਨਸਾ ਜ਼ਿਲ੍ਹੇ ਦੇ ਬਾਲ ਭਲਾਈ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਕਈ ਸੰਸਥਾਵਾਂ ਨਾਲ਼ ਵੀ ਜੁੜੇ ਹਨ ਲੋੜਵੰਦਾਂ ਦੀ ਮੱਦਦ ਲਈ ਤਿਆਰ ਰਹਿੰਦੇ ਹਨ। ਅਦਾਰਾ ਆਪਨਾ ਮਾਨਸਾ, ਡਾ ਇੰਦਰਜੀਤ ਸਿੰਘ ਟ੍ਰਸ੍ਟ ਚੰਡੀਗੜ੍ਹ, ਰਮੇਸ਼ ਅੱਗਰਵਾਲ ਸਾਬਕਾ ਜੋਇੰਟ ਸੇਕ੍ਰੇਟਰੀ, ਨਿਰੰਜਣ ਬੋਹਾ,ਬਾਬਾ ਫਰੀਦ ਜੀ ਸੰਸਥਾ ਲੌਂਗੋਵਾਲ, ਜਿਲ੍ਹਾ ਬਾਲ ਭਲਾਈ ਕਮੇਟੀ ਮਾਨਸਾ, ਬਾਬੂ ਸਿੰਘ ਮਾਨ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ,ਦਵਿੰਦਰ ਸਿੰਘ ਕੋਹਲੀ ਪੱਤਰਕਾਰ ਸਨਮਾਨ ਮਿਲਣ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿਤੀਆਂ ਅਤੇ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਸੰਸਥਾਵਾਂ ਦਾਂ ਸਨਮਾਨ ਹੋਣਾ ਜਰੂਰੀ ਹੈ ਤਾ ਕਿ  ਸਮਾਜ ਭਲਾਈ ਦੇ ਕੰਮ ਹੋ ਸਕਣ।ਇਸ ਸਮੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਐਸ ਡੀ ਐਮ ਬੁਢਲਾਡਾ ਗਗਨਦੀਪ ਸਿੰਘ, ਚੇਅਰਪਰਸਨ ਸ੍ਰੀ ਸਤੀਸ਼ ਸਿੰਗਲਾ ,ਨਗਰ ਕੌਂਸਲ ਪ੍ਰਧਾਨ ਸ੍ਰੀ ਸੁਖਪਾਲ ਸਿੰਘ,ਤਹਿਸੀਲਦਾਰ ਬੁਢਲਾਡਾ ਅਤੇ ਹੋਰ ਅਫਸਰ ਅਤੇ ਜਸਪਾਲ ਜੱਸੀ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *