ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਭਾਸ਼ਣ ਅਤੇ ਪੇਟਿੰਗ ਮੁਕਾਬਲੇ ਵਿੱਚ ਭਾਗ ਲਿਆ।

ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਲਾਇਨਜ਼ ਕਲੱਬ ਨਕੋਦਰ ਵਲੋਂ ਜਮਾਤ ਪੰਜਵੀਂ ਤੋਂ ਜਮਾਤ ਸੱਤਵੀਂ ਦੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਅਤੇ ਜਮਾਤ ਅੱਠਵੀਂ ਤੋਂ ਜਮਾਤ ਨੌਵੀਂ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲਾਇਨਜ਼ ਕਲੱਬ ਨਕੋਦਰ ਦੇ ਮੈਂਬਰ ਸਾਹਿਬਾਨ ਸ੍ਰੀ ਅਨੁਰਾਜ ਕੁਮਾਰ ਭਾਰਦਵਾਜ, ਸ੍ਰੀ ਰਾਜ ਕੁਮਾਰ ਸੋਹਲ, ਸ੍ਰੀ ਹੇਮੰਤ ਸ਼ਰਮਾ,ਸ੍ਰੀ ਅਨਿਲ ਗੁਪਤਾ ਅਤੇ ਸ੍ਰੀ ਵਿਸ਼ਨੂੰ ਦੱਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਜੀ ਅਤੇ ਚੇਅਰਮੈਨ ਸ੍ਰੀ ਪ੍ਰਮੋਦ ਕੁਮਾਰ ਭਾਰਦਵਾਜ ਜੀ ਦੁਆਰਾ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ। ਇਸ ਪੇਟਿੰਗ ਮੁਕਾਬਲੇ ਵਿੱਚ ਅਰਮਾਨ ਸਿੰਘ ਨੇ ਪਹਿਲਾ, ਸੁਖਪ੍ਰੀਤ ਨੇ ਦੂਜਾ ਅਤੇ ਪ੍ਰਤਿਭਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਅਨੁਰਾਗ ਮਿਸ਼ਰਾ ਨੇ ਪਹਿਲਾ, ਏਕਮ ਨੇ ਦੂਜਾ ਅਤੇ ਆਫ਼ਸ਼ਾ ਸੋਨੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਲਾਇਨਜ਼ ਕਲੱਬ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆ ਵਿੱਚ ਵੀ ਇਸੇ ਪ੍ਰਕਾਰ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।