ਐਡਵੋਕੇਟ ਪ੍ਰੋਟੈਕਸ਼ਨ ਐਕਟ ਨੈਸ਼ਨਲ ਕਾਨਫਰੰਸ ਵਿੱਚ ਫਿਲੌਰ ਦੇ ਐਡਵੋਕੇਟ ਗੌਰਵ ਕੌਸ਼ਲ ਨੇ ਸ਼ਮੂਲੀਅਤ ਕੀਤੀ

ਨੂਰਮਹਿਲ 29 ਜਨਵਰੀ ਐਡਵੋਕੇਟ ਪ੍ਰੋਟੈਕਸ਼ਨ ਐਕਟ ਬਾਰੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਤਰਫੋਂ ਨੈਸ਼ਨਲ ਕਾਨਫਰੰਸ, ਵੀ.ਕੇ. ਕ੍ਰਿਸ਼ਨਾ ਮੇਨਨ ਆਡੀਟੋਰੀਅਮ, ਨਵੀਂ ਦਿੱਲੀ ਵਿਖੇ 27 ਜਨਵਰੀ ਨੂੰ ਆਯੋਜਿਤ ਕੀਤੀ ਗਿਆ। ਇਸ ਕਾਨਫਰੰਸ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਕੀਲਾਂ ਨੇ ਭਾਗ ਲਿਆ। ਕਾਨਫਰੰਸ ਵਿੱਚ ਫਿਲੌਰ ਤੋਂ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੌਰਵ ਕੌਸ਼ਲ ਨੇ ਸ਼ਿਰਕਤ ਕੀਤੀ ਅਤੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿਸ਼ ਸੀ ਅਗਰਵਾਲ ਨੇ ਗੌਰਵ ਕੌਸ਼ਲ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
