August 7, 2025
#Uncategorized

ਅਮਰੀਕਾ ਨੇ ਐੱਚ1ਬੀ ਵੀਜ਼ਾ ਰੀਨਿਊ ਕਰਨ ਦੀ ਮੁਹਿੰਮ ਕੀਤੀ ਸ਼ੁਰੂ, 20 ਹਜ਼ਾਰ ਅਰਜ਼ੀਆਂ ਕੀਤੀਆਂ ਜਾਣਗੀਆਂ ਸਵੀਕਾਰ

ਨਵੀਂ ਦਿੱਲੀ : ਕਰੀਬ ਦੋ ਦਹਾਕਿਆਂ ਬਾਅਦ ਅਮਰੀਕਾ ਆਪਣੇ ਦੇਸ਼ ਦੇ ਵਿਦੇਸ਼ੀ ਕਾਮਿਆਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਭਾਰਤੀ ਨਾਗਰਿਕਾਂ ਸਣੇ ਅਮਰੀਕਾ ’ਚ ਕੰਮ ਕਰਨ ਵਾਲੇ ਕਾਮੇ ਬਿਨਾਂ ਦੇਸ਼ ਛੱਡੇ ਐੱਚ1ਬੀ ਵੀਜ਼ਾ ਰੀਨਿਊ ਕਰਵਾਉਣ ਲਈ ਅਪਲਾਈ ਕਰ ਸਕਦੇ ਹਨ। ਇਸ ਪ੍ਰਕਿਰਿਆ ਤਹਿਤ 29 ਜਨਵਰੀ ਤੋਂ ਅਗਲੇ ਪੰਜ ਹਫ਼ਤਿਆਂ ਤੱਕ 20 ਹਜ਼ਾਰ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਅਮਰੀਕਾ ਦੀ ਇਸ ਪਹਿਲ ਨਾਲ ਵੱਡੀ ਗਿਣਤੀ ’ਚ ਭਾਰਤੀਆਂ ਨੂੰ ਫ਼ਾਇਦਾ ਮਿਲੇਗਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਜੂਨ 2023 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਹੀ ਭਾਰਤੀਆਂ ਸਣੇ ਪਟੀਸ਼ਨ ਆਧਾਰਤ ਅਸਥਾਈ ਕਾਰਜ ਵੀਜ਼ੇ ਦੇਸ਼ ’ਚ ਹੀ ਰੀਨਿਊ ਕਰਨ ਦਾ ਐਲਾਨ ਕੀਤਾ ਸੀ। ਇਸ ਤਹਿਤ ਅਮਰੀਕਾ ਸਥਿਤ ਭਾਰਤ ਤੇ ਕੈਨੇਡਾ ਦੇ ਵਣਜ ਦੂਤਘਰਾਂ ਵੱਲੋਂ ਜਾਰੀ ਕੀਤੇ ਗਏ ਐੱਚ1ਬੀ ਵੀਜ਼ਾ ਲੈਣ ਵਾਲੇ ਲੋਕ ਹੀ ਰੀਨਿਊਅਲ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ ਪੰਜ ਹਫ਼ਤਿਆਂ ਲਈ ਵੀਜ਼ਾ ਰੀਨਿਊ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਸੀਮਤ ਪਾਇਲਟ ਪ੍ਰੋਗਰਾਮ ਤਹਿਤ ਕੀਤੀ ਜਾ ਰਹੀ ਹੈ।

Leave a comment

Your email address will not be published. Required fields are marked *