August 7, 2025
#Uncategorized

Mayank Agarwal ਦੇ ਪਾਣੀ ‘ਚ ਮਿਲਾਇਆ ਸੀ ਜ਼ਹਿਰ? ਕ੍ਰਿਕਟਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ; ਫਲਾਈਟ ‘ਚ ਹੋਇਆ ਕੁਝ ਅਜਿਹਾ…

ਨਵੀਂ ਦਿੱਲੀ : ਭਾਰਤੀ ਸਲਾਮੀ ਬੱਲੇਬਾਜ਼ ਤੇ ਕਰਨਾਟਕ ਦੇ ਕਪਤਾਨ ਮਯੰਕ ਅਗਰਵਾਲ ਨੂੰ ਨਵੀਂ ਦਿੱਲੀ ਜਾਣ ਵਾਲੀ ਫਲਾਈਟ ਉੱਡਣ ਤੋਂ ਪਹਿਲਾਂ ਬਿਮਾਰ ਹੋਣ ਕਾਰਨ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਨਾਲ ਕ੍ਰਿਕਟ ਜਗਤ ਹੈਰਾਨ ਹੈ। ਭਾਰਤੀ ਕ੍ਰਿਕਟਰ ਨੇ ਬੇਈਮਾਨੀ ਦਾ ਦੋਸ਼ ਲਗਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਮਯੰਕ ਅਗਰਵਾਲ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਮਯੰਕ ਨੇ ਪਾਊਚ ‘ਚੋਂ ਪੀਣ ਵਾਲਾ ਪਦਾਰਥ ਪੀਤਾ, ਜਿਸ ਨੂੰ ਉਸ ਨੇ ਪਾਣੀ ਸਮਝਿਆ। ਇੰਡੀਗੋ ਏਅਰਲਾਈਨਜ਼ ‘ਚ ਸਫ਼ਰ ਕਰਦਿਆਂ ਇਹ ਪਾਊਚ ਉਸ ਦੀ ਸੀਟ ‘ਤੇ ਰੱਖਿਆ ਹੋਇਆ ਸੀ। ਅਗਰਵਾਲ ਨੇ ਆਪਣੇ ਮੈਨੇਜਰ ਰਾਹੀਂ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ।ਐਸਪੀ ਪੱਛਮੀ ਤ੍ਰਿਪੁਰਾ ਕਿਰਨ ਕੁਮਾਰ ਨੇ ਕਿਹਾ, ‘ਮਯੰਕ ਅਗਰਵਾਲ ਅੰਤਰਰਾਸ਼ਟਰੀ ਕ੍ਰਿਕਟਰ ਹੈ। ਉਹ ਹੁਣ ਸਥਿਰ ਹੈ ਅਤੇ ਉਨ੍ਹਾਂ ਦੀ ਸਿਹਤ ਵੀ ਬਿਹਤਰ ਹੈ। ਉਸ ਦੇ ਮੈਨੇਜਰ ਨੇ ਮਾਮਲੇ ਦੀ ਜਾਂਚ ਲਈ ਐੱਨਸੀਸੀਪੀਐੱਸ (ਨਿਊ ਕੈਪੀਟਲ ਕੰਪਲੈਕਸ ਪੁਲਿਸ ਸਟੇਸ਼ਨ) ਤਹਿਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ, ‘ਉਸ ਦੇ ਮੈਨੇਜਰ ਨੇ ਦੱਸਿਆ ਕਿ ਜਦੋਂ ਮਯੰਕ ਜਹਾਜ਼ ਵਿਚ ਬੈਠਿਆ ਸੀ ਤਾਂ ਉਸ ਦੇ ਸਾਹਮਣੇ ਇਕ ਪਾਊਚ ਰੱਖਿਆ ਗਿਆ ਸੀ। ਉਸ ਨੇ ਇਸ ‘ਚੋਂ ਥੋੜ੍ਹਾ ਜਿਹਾ ਪੀਤਾ ਪਰ ਅਚਾਨਕ ਉਸ ਦੇ ਮੂੰਹ ਵਿਚ ਜਲਣ ਮਹਿਸੂਸ ਹੋਣ ਲੱਗੀ ਅਤੇ ਅਚਾਨਕ ਉਹ ਬੋਲਣ ਦੇ ਯੋਗ ਨਹੀਂ ਰਿਹਾ। ਕ੍ਰਿਕਟਰ ਨੂੰ ਆਈਐਲਐਸ ਹਸਪਤਾਲ ਲਿਆਂਦਾ ਗਿਆ। ਉਸ ਦੇ ਮੂੰਹ ਵਿੱਚ ਸੋਜ਼ ਤੇ ਛਾਲੇ ਹਨ। ਵੈਸੇ ਉਸ ਦੀ ਹਾਲਤ ਸਥਿਰ ਹੈ।ਸੂਬੇ ਦੀ ਸਿਹਤ ਸਕੱਤਰ ਕਿਰਨ ਨੇ ਕਿਹਾ, ‘ਪੁਲਿਸ ਨੇ ਉਸ ਦੀ ਸ਼ਿਕਾਇਤ ਸਵੀਕਾਰ ਕਰ ਲਈ ਹੈ ਅਤੇ ਅਸੀਂ ਜਾਂਚ ਕਰਾਂਗੇ ਕਿ ਕੀ ਹੋਇਆ।’ ਕ੍ਰਿਕਟਰ ਦੇ ਮੈਨੇਜਰ ਦੇ ਮੁਤਾਬਿਕ, ਮਯੰਕ ਅਗਲੇ ਹੀ ਦਿਨ ਬੈਂਗਲੁਰੂ ਜਾਣਗੇ ਅਤੇ ਇਸ ਦੌਰਾਨ ਅਗਰਤਲਾ ‘ਚ ਜੋ ਵੀ ਵਧੀਆ ਇਲਾਜ ਹੋਵੇਗਾ, ਅਸੀਂ ਉਨ੍ਹਾਂ ਨੂੰ ਮੁਹੱਈਆ ਕਰਵਾਵਾਂਗੇ।ਆਈਐੱਲਐੱਸ ਹਸਪਤਾਲ ਦੇ ਮਨੋਜ ਕੁਮਾਰ ਦੇਬਨਾਥ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕ੍ਰਿਕਟਰ ਨੂੰ ਮੂੰਹ ਵਿਚ ਜਲਣ ਤੇ ਬੁੱਲ੍ਹਾਂ ‘ਤੇ ਸੋਜ਼ ਦਾ ਅਨੁਭਵ ਹੋਇਆ। ਹਸਪਤਾਲ ਦੇ ਸਲਾਹਕਾਰਾਂ ਨੇ ਐਮਰਜੈਂਸੀ ਵਿਚ ਉਸ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਗਾਤਾਰ ਉਸ ਦੀ ਨਿਗਰਾਨੀ ਕਰ ਰਹੇ ਹਨ।

Leave a comment

Your email address will not be published. Required fields are marked *