ਬਿਲਗਾ ਪੁਲਿਸ ਨੇ ਨਾ ਮਾਲੂਮ ਚੋਰਾਂ ਖਿਲਾਫ਼ ਮੁਕੱਦਮਾ ਕੀਤਾ ਦਰਜ
ਨੂਰਮਹਿਲ 1 ਫਰਵਰੀ (ਜਸਵਿੰਦਰ ਸਿੰਘ ਲਾਂਬਾ) ਬਿਲਗਾ ਪੁਲਿਸ ਨੇ ਇਕ ਵਿਅਕਤੀ ਦੇ ਘਰ ਦੇ ਜ਼ਿੰਦਰੇ ਤੋੜ ਕੇ ਸਮਾਨ ਚੋਰੀ ਕਰਨ ਤੇ ਨਾ ਮਾਲੂਮ ਚੋਰਾ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਅਨਵਰ ਮਸੀਹ ਨੇ ਦੱਸਿਆ ਕਿ ਇਹ ਮੁਕੱਦਮਾ ਦਾਸ ਰਾਮ ਲੀਲ ਪੁੱਤਰ ਚੰਦਾ ਰਾਮ ਵਾਸੀ ਪੱਤੀ ਭੋਜਾ ਦੀ ਸ਼ਿਕਾਇਤ ਉੱਪਰ ਦਰਦ ਕੀਤਾ ਗਿਆ। ਉਸ ਨੇ ਆਪਣੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਕਿ ਰਾਤ ਸਮੇਂ ਕੁੱਝ ਨਾ ਮਾਲੂਮ ਵਿਅਕਤੀਆਂ ਵੱਲੋਂ ਉਸਦੇ ਘਰ ਦੇ ਜ਼ਿੰਦਰੇ ਤੋੜ ਕੇ ਘਰ ਅੰਦਰੋ ਸੋਨਾ, ਨਕਦੀ, ਭਾਂਡੇ, ਸੂਟ, ਨਵਾਂ ਮੋਟਰਸਾਇਕਲ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਚੋਰਾਂ ਖਿਲਾਫ਼ 457,380 ਆਈ. ਪੀ. ਸੀ. ਤਹਿਤ ਮੁਕੱਦਮਾ ਦਰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।