ਆਮ ਆਦਮੀ ਪਾਰਟੀ ਵਲੋਂ ਬਿਨ੍ਹਾਂ ਬਹੁਮਤ ਤੋਂ ਬਣਾਏ ਕਾਰਜਕਾਰੀ ਪ੍ਰਧਾਨ ਤੇ ਅਦਾਲਤ ਨੇ ਲਗਾਈ ਸਟੇਅ

ਭਵਾਨੀਗੜ੍ਹ, 2 ਫਰਵਰੀ ( ਵਿਜੈ ਗਰਗ ) ਨਗਰ ਕੌਂਸਲ ਭਵਾਨੀਗੜ੍ਹ ਦੀ ਪ੍ਰਧਾਨ, ਕੌਂਸਲਰਾਂ, ਅਕਾਲੀ ਕੌਂਸਲਰ ਅਤੇ ਕਾਂਗਰਸੀ ਵਰਕਰਾਂ ਵਲੋਂ ਅੱਜ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ 8 ਦਸੰਬਰ ਨੂੰ ਧੱਕੇ ਨਾਲ ਲਗਾਏ ਕਾਰਜਕਾਰੀ ਪ੍ਰਧਾਨ ਬਣਾਉਣ ਅਦਾਲਤ ਵਲੋਂ ਦਿੱਤੀ ਗਈ ਸਟੇਅ ਤੇ ਬੋਲਦਿਆਂ ਪ੍ਰਧਾਨ ਦੇ ਪਤੀ ਅਤੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਘਾਬਦੀਆ, ਰਣਜੀਤ ਸਿੰਘ ਤੂਰ, ਅਕਾਲੀ ਕੌਂਸਲਰ ਗੁਰਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਵੱਡੀ ਗਿਣਤੀ ਵਿਚ ਪੁਲੀਸ ਪ੍ਰਸ਼ਾਸਨ ਦੇ ਜੋਰ ਨਾਲ ਧੱਕੇਸਾਹੀ ਕਰਦਿਆਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਜੋ ਕਿ ਸ਼ਰੇਆਮ ਆਪ ਸਰਕਾਰ ਵਲੋਂ ਧੱਕੇਸ਼ਾਹੀ ਕੀਤੀ ਗਈ। ਕਿਉਂਕਿ ਸਾਡੇ ਕੋਲ 8 ਕੌਂਸਲਰ ਸਨ ਅਤੇ ਆਮ ਆਦਮੀ ਪਾਰਟੀ ਕੋਲ 6 ਕੌਂਸਲਰ ਸਨ। ਉਹਨਾਂ ਦੱਸਿਆ ਕਿ ਸਰਕਾਰ ਦੀ ਸਹਿ ਤੇ ਸਾਨੂੰ ਪ੍ਰਸ਼ਾਸਨ ਨੇ ਸਖਤ ਹਦਾਇਤ ਕੀਤੀ ਕਿ ਜੇਕਰ ਤੁਸੀ ਆਪ ਪਾਰਟੀ ਦੇ ਹੱਕ ਵਿਚ ਵੋਟ ਪਾ ਸਕਦੇ ਹੋ ਤਾਂ ਠੀਕ ਹੈ ਨਹੀਂ ਜਾ ਸਕਦੇ ਹੋ। ਉਹਨਾਂ ਦੱਸਿਆ ਕਿ ਉਹ ਮੀਟਿੰਗ ਵਿਚੋਂ ਬਾਹਰ ਗਏ ਅਤੇ ਵਿਚਾਰ ਵਟਾਂਦਰਾ ਕੀਤਾ। ਉਸਤੋਂ ਬਾਅਦ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ 6 ਕੌਂਸਲਰਾਂ ਅਤੇ ਇਕ ਵਿਧਾਇਕ ਦੀ ਵੋਟ ਨਾਲ ਗੁਰਤੇਜ ਸਿੰਘ ਕਾਲੀਰੌਣਾ ਨੂੰ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਅਸੀਂ ਅਕਾਲੀ ਦਲ ਨਾਲ ਸਬੰਧਤ ਗੁਰਵਿੰਦਰ ਸਿੰਘ ਸੱਗੂ ਕੌਂਸਲਰ ਦੇ ਮੀਤ ਪ੍ਰਧਾਨ ਬਣਾਉਣ ਦਾ ਮਤਾ ਪਾਇਆ ਕਿਉਂਕਿ ਅਸੀਂ 8 ਕੌਂਸਲਰ ਸੀ ਅਤੇ ਉਹ ਸਮੇਤ ਵਿਧਾਇਕ 7 ਬਣਦੇ ਸਨ। ਅਸੀਂ ਆਪਣਾ ਮੀਤ ਪ੍ਰਧਾਨ ਬਣਾ ਕੇ ਉਸਦੀ ਈਮੇਲ ਕਾਰਜ ਸਾਧਕ ਅਫਸਰ, ਏ. ਡੀ. ਸੀ. ਵਿਕਾਸ ਅਤੇ ਡਾਇਰੈਕਟਰ ਨੂੰ ਭੇਜੀ ਪਰੰਤੂ ਸਾਡੇ 8 ਕੌਂਸਲਰਾਂ ਵਾਲੇ ਮਤੇ ਨੂੰ ਅਹਿਮੀਅਤ ਨਾ ਦਿੰਦਿਆਂ ਸੱਤਾਧਾਰੀ ਪਾਰਟੀ ਦੇ 6 ਕੌਂਸਲਰਾਂ ਵਾਲੇ ਮੀਤ ਪ੍ਰਧਾਨ ਨੂੰ 23 ਜਨਵਰੀ ਨੂੰ ਮੀਤ ਪ੍ਰਧਾਨ ਦੀ ਕੁਰਸੀ ਤੇ ਬਿਠਾ ਦਿੱਤਾ ਜੋ ਕਿ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ। ਅਸੀਂ ਸਲਾਹ ਮਸਵਰਾ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਕੀਤੀ ਜਿੱਥੋਂ ਮਾਨਯੋਗ ਅਦਾਲਤ ਵਲੋਂ ਸਾਡੇ ਹੱਕ ਵਿਚ ਫੈਸਲਾ ਕਰਦਿਆਂ ਸੱਤਾਧਿਰ ਦੇ ਮੀਤ ਪ੍ਰਧਾਨ ਦੇ ਕੰਮਾਂ ਤੇ ਮੁਕੰਮਲ ਰੋਕ ਲਗਾ ਕੇ ਸਾਨੂੰ ਸਟੇਅ ਦੇ ਦਿੱਤੀ। ਆਪ ਸਰਕਾਰ ਕੋਲ ਮੀਤ ਪ੍ਰਧਾਨ ਦਾ ਕੋਰਮ ਵੀ ਪੂਰਾ ਨਹੀਂ ਸੀ ਪਰੰਤੂ ਸ਼ਹਿਰ ਵਿਚ ਕਾਰਜਕਾਰੀ ਪ੍ਰਧਾਨ ਦੇ ਬੋਰਡ ਲਗਾ ਦਿੱਤੇ ਗਏ। ਇਸ ਮੌਕੇ ਪ੍ਰਧਾਨ ਸੁਖਜੀਤ ਕੌਰ ਘਾਬਦੀਆ, ਗੁਰਦੀਪ ਸਿੰਘ ਘਰਾਂਚੋ, ਨਰਿੰਦਰ ਸਿੰਘ ਹਾਕੀ, ਸੰਜੀਵ ਲਾਲਕਾ, ਹਰਮਨ ਨੰਬਰਦਾਰ, ਸਵਰਨਜੀਤ ਸਿੰਘ ਮਾਨ, ਹਰਵਿੰਦਰ ਕੌਰ ਪਟਿਆਲੋ, ਸੁਦਰਸ਼ਨ ਸਲਦੀ, ਮੰਗਤ ਸ਼ਰਮਾ, ਗੋਲਡੀ ਕਾਕੜਾ, ਜੀਤ ਸਿੰਘ ਆਦਿ ਵਿਅਕਤੀ ਹਾਜਰ ਸਨ।
