September 28, 2025
#Punjab

ਅੰਬੇਡਕਰ ਸੈਨਾ ਪੰਜਾਬ ਵਲੋਂ 25 ਫਰਵਰੀ 2024 ਨੂੰ ਗੜਸ਼ੰਕਰ ਵਿਖ਼ੇ ਰੱਖੇ ਗਏ,ਈ ਵੀ ਐਮ ਤੇ ਨਸਿਆ ਖਿਲਾਫ ਪੰਜ਼ਾਬ ਪੱਧਰੀ ਵਿਸ਼ਾਲ ਰੋਸ਼ ਪ੍ਰਦਰਸਨ ਕਰ ਐਸ.ਡੀ.ਐਮ ਗੜਸ਼ੰਕਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ

ਗੜਸ਼ੰਕਰ (ਨੀਤੂ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਵੱਲੋਂ 25 ਫਰਵਰੀ 2024 ਨੂੰ ਗੜਸ਼ੰਕਰ ਵਿਖ਼ੇ ਰੱਖੇ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਇੱਕ ਹੰਗਾਮੀ ਮੀਟਿੰਗ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ ਕੁਲਵੰਤ ਭੁੰਨੋ ਦੀ ਅਗਵਾਈ ਵਿੱਚ ਕਰਮ ਹੋਟਲ ਮਾਹਿਲਪੁਰ ਵਿਖੇ ਕੀਤੀ ਗਈ
ਜਿਸ ਵਿਚ ਮੁੱਖ ਮਹਿਮਾਨ, ਹਰਮਨ ਸਿੰਘ ਸਟੇਟ ਕਨਵੀਨਰ ਐਂਟੀ ਡਰੱਗ ਮੂਵਮੇਂਟ ਪੰਜ਼ਾਬ, ਪਰਸ਼ੋਤਮ ਅਹੀਰ ਜੀ ਨੇ ਸਾਂਝੇ ਤੋਰ ਪਹੁੰਚੇ
ਹਰਮਨ ਸਿੰਘ ਨੇ ਸੰਬੋਧਨ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ, ਓਹਨਾ ਦਸਿਆ ਕੇ ਅੰਬੇਡਕਰ ਸੈਨਾ ਪੰਜਾਬ ਵਲੋਂ 25 ਫਰਬਰੀ 2024 ਨੂੰ ਗੜਸ਼ੰਕਰ ਵਿਖ਼ੇ ਰੱਖੇ ਗਏ,ਈ ਵੀ ਐਮ ਤੇ ਨਸਿਆ ਖਿਲਾਫ ਪੰਜ਼ਾਬ ਪੱਧਰੀ ਵਿਸ਼ਾਲ ਰੋਸ਼ ਪ੍ਰਦਰਸਨ ਕਰ ਕੇ sdm ਗੜਸ਼ੰਕਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ,ਪਰਸ਼ੋਤਮ ਅਹੀਰ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ 25 ਫਰਬਰੀ ਨੂੰ ਰੱਖੇ ਗਏ ਰੋਸ਼ ਪ੍ਰਦਰਸਨ ਵਿਚ ਵੱਧ ਚੜ ਕੇ ਸ਼ਾਮਲ ਹੋਣ ਲਈ ਲਾਮਬੰਦ ਕੀਤਾ, ਓਹਨਾ ਕਿਹਾ ਕੇ ਰੋਸ਼ ਪ੍ਰਦਰਸਨ ਵਾਲ਼ੇ ਦਿਨ ਅਲਗ ਅਲਗ ਜਗ੍ਹਾ ਤੋਂ ਹੁੰਦੇ ਹੋਏ ਸਾਰੇ ਸਾਥੀ ਕਾਫਲੇ ਦੇ ਰੂਪ ਵਿਚ ਮਾਹਿਲਪੁਰ ਤੋ ਗੜਸ਼ੰਕਰ ਵਿਖ਼ੇ ਪਹੁੰਚਣਗੇ, ਕੁਲਵੰਤ ਭੁੰਨੋ ਨੇਂ ਸੰਬੋਧਨ ਕਰਦਿਆਂ ਕਿਹਾ ਕੇ 25 ਫਰਬਰੀ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ, ਗੜਸ਼ੰਕਰ,ਸੈਲਾ, ਹੁਸ਼ਿਆਰਪੁਰ, ਚੱਬੇਵਾਲ, ਦਸੂਹਾ, ਮੁਕੇਰੀਆ ਵਿਖ਼ੇ ਮੀਟਿੰਗ ਕਰਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ, ਮੀਟਿੰਗ ਤੋਂ ਬਾਅਦ ਮਾਹਿਲਪੁਰ ਵਿਖ਼ੇ ਨਵੇਂ ਐਸ ਐਚ ਓ ਰਮਨ ਕੁਮਾਰ ਦਾ ਅੰਬੇਡਕਰ ਸੈਨਾ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ
ਇਨਾ ਤੋ ਇਲਾਵਾ ਅਮਨਦੀਪ ਨੰਗਲ, ਬਲਵਿੰਦਰ ਮਰਵਾਹਾ , ਸਰਪੰਚ ਗੁਰਦੀਪ ਕਾਂਗੜ, ਅਮਨ ਅਜ਼ਾਦ, ਮੋਹਣਾ ਹੱਲੂਵਾਲ ਅਜੈ ਮਾਹਿਲਪੁਰ ਭੁੱਲਾ ਖ਼ਨੂਰ ਲਾਡੀ ਮਹਿਲਾਂਵਾਲੀ, ਗੱਗੀ ਭੁੰਨੋ ਦੀਪਾ ਰੀਹਲਾ ਗੋਪੀ ਹੁਸ਼ਿਆਰਪੁਰ ਰਾਜਾ ਪਾਲਦੀ ਸੋਨੂੰ ਹਕੂਮਤਪੁਰ ਅਮਨ ਖੈਰੜ ਨਵੁ ਠੱਕਰਵਾਲ ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ

Leave a comment

Your email address will not be published. Required fields are marked *