August 6, 2025
#Punjab

ਹੈਰੀਟੇਜ ਦੇ ਵਿਕਰਮਜੀਤ ਨੇ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਇੰਟਰਨੈਸ਼ਨਲ ਵਿੱਚ ਆਪਣੀ ਜਗ੍ਹਾ ਬਣਾਈ

ਭਵਾਨੀਗੜ੍ਹ (ਵਿਜੈ ਗਰਗ) ਖੇਡਾਂ ਵਿਅਕਤੀ ਦੇ ਹਰੇਕ ਪੱਖ ਦਾ ਵਿਕਾਸ ਕਰਨ ‘ ਚ ਸਹਾਇਕ ਹੁੰਦੀਆਂ ਹਨ। ਇਹ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ -ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਦਿਖਾਉਂਦੇ ਹੋਏ ਵਿਕਰਮਜੀਤ ਸਿੰਘ ਨੇ ਵੱਡੀ ਮੱਲ ਮਾਰੀ ਤੇ ਇੰਟਰਨੈਸ਼ਨਲ ਪਾਵਰ ਲਿਫਟਿੰਗ ਵਿੱਚ ਆਪਣਾ ਸਥਾਨ ਬਣਾਇਆ ।ਦੇਸ਼ ਭਗਤ ਯਾਦਗਰੀ ਹਾਲ ਜਲੰਧਰ ਵਿਖੇ 19 ਤੋਂ 21 ਜਨਵਰੀ ਨੂੰ ਓਪਨ ਨੈਸ਼ਨਲ ਟੂਰਨਾਮੈਂਟ ਅਧੀਨ ਕਰਵਾਏ ਗਏ ਮੁਕਾਬਲਿਆਂ ਦੇ ਅੰਤਰਗਤ ਵਰਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ 9ਵੀਂ ਜਮਾਤ ਦੇ ਵਿਦਿਆਰਥੀ ਵਿਕਰਮਜੀਤ ਸਿੰਘ ਸਪੁੱਤਰ ਹਰਵਿੰਦਰ ਸਿੰਘ ਨੇ (ਅੰਡਰ13-15) ਬੈਂਚ ਪ੍ਰੈਸ ਅਤੇ ਡੈੱਡ ਲਿਫਟ ਇਵੈਂਟਸ ਵਿੱਚੋਂ ਗੋਲਡ ਮੈਡਲ ਜਿੱਤਿਆ ਤੇ ਇੰਟਰਨੈਸ਼ਨਲ ਪਾਵਰ ਲਿਫਟਿੰਗ ਵਿੱਚ ਆਪਣੀ ਜਗ੍ਹਾ ਬਣਾਈ । ਮਾਤਾ-ਪਿਤਾ, ਸਕੂਲ ਅਤੇ ਅਧਿਆਪਕਾਂ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਵਿੱਦਿਅਕ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਮੋਹਰੀ ਹਨ, ਉਨ੍ਹਾਂ ਜੇਤੂ ਖਿਡਾਰੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ।

Leave a comment

Your email address will not be published. Required fields are marked *