ਡਿਪਟੀ ਡਾਇਰੈਕਟਰ ਹਰੀਸ਼ ਮੋਹਨ ਨੇ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਅਹੁਦਾ ਸੰਭਾਲਿਆ

ਮੋਗਾ (ਹਰਮਨ) ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਪਿਛਲੇ ਦਿਨੀਂ ਕੀਤੀਆਂ ਤਰੱਕੀਆਂ ਤਹਿਤ ਸਹਾਇਕ ਡਾਇਰੈਕਟਰ ਤੋਂ ਪਦ ਉੱਨਤ ਹੋ ਕੇ ਡਿਪਟੀ ਡਾਇਰੈਕਟਰ ਬਣੇ ਸ਼੍ਰੀ ਹਰੀਸ਼ ਮੋਹਨ ਨੇ ਸਥਾਨਕ ਸਰਕਾਰੀ ਆਈ . ਟੀ.ਆਈ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ਸੰਸਥਾ ਦੇ ਸਮੂਹ ਸਟਾਫ਼ ਵੱਲੋਂ ਆਈ . ਟੀ.ਆਈ.ਇੰਪਲਾਇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਦੀ ਅਗਵਾਈ ਵਿੱਚ ਨਵ ਨਿਯੁਕਤ ਡਿਪਟੀ ਡਾਇਰੈਕਟਰ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਬੁੱਕੇ ਭੇਂਟ ਕੀਤੇ। ਨਿਯੁਕਤੀ ਉਪਰੰਤ ਪਹਿਲੀ ਵਾਰ ਸੰਸਥਾ ਵਿਖੇ ਪਹੁੰਚਣ ਤੇ ਨਵ ਨਿਯੁਕਤ ਡਿਪਟੀ ਡਾਇਰੈਕਟਰ ਹਰੀਸ਼ ਮੋਹਨ ਨੇ ਸਮੂਹ ਸਟਾਫ ਨਾਲ ਰਸਮੀ ਜਾਣ ਪਛਾਣ ਕੀਤੀ ਅਤੇ ਸਿਖਿਆਰਥੀਆਂ ਦੇ ਟ੍ਰੇਨਿੰਗ ਪੱਧਰ ਨੂੰ ਉੱਚਾ ਚੁੱਕਣ ਲਈ ਸਟਾਫ਼ ਨਾਲ ਵਿਚਾਰ ਵਟਾਂਦਰਾ ਕੀਤਾ। ਆਈ . ਟੀ.ਆਈ.ਇੰਪਲਾਇਜ਼ ਯੂਨੀਅਨ ਦੇ ਸੂਬਾਈ ਆਗੂ ਕੁਲਵੰਤ ਸਿੰਘ ਮੋਗਾ, ਨਿਰਮਲ ਸਿੰਘ ਡਾਲਾ, ਕੰਵਲਜੀਤ ਸਿੰਘ ਅਤੇ ਸਥਾਨਕ ਆਗੂ ਨਵਦੀਪ ਸਿੰਘ ਵਜੀਦਕੇ ਨੇ ਨਵ ਨਿਯੁਕਤ ਡਿਪਟੀ ਡਾਇਰੈਕਟਰ ਨੂੰ ਜੀ ਆਇਆਂ ਆਖਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਸੰਸਥਾ ਅਤੇ ਸਿਖਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ । ਨਵ ਨਿਯੁਕਤ ਡਿਪਟੀ ਡਾਇਰੈਕਟਰ ਹਰੀਸ਼ ਮੋਹਨ ਨੇ ਸਮੂਹ ਸਟਾਫ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੇ ਹਰ ਮਸਲੇ ਦਾ ਹੱਲ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਦੌਧਰ , ਰਵਿੰਦਰ ਸਿੰਘ, ਕੰਵਲਜੀਤ ਕਿਸ਼ਨਪੁਰਾ, ਬਲਜੀਤ ਸਿੰਘ, ਗੁਰਸ਼ਰਨ ਸਿੰਘ, ਸ਼ਿੰਦਰ ਸਿੰਘ, ਨਿਤਿਨ ਗਰਗ,ਜਗਸੀਰ ਸਿੰਘ ਸੁਪਰਡੈਂਟ, ਬਿੰਦਰ ਕੌਰ, ਮਹਿੰਦਰ ਸਿੰਘ, ਬੀਰਦਵਿੰਦਰ ਸਿੰਘ,ਪਵਨ ਕੁਮਾਰ, ਕੁਲਦੀਪ ਕੌਰ ਅਤੇ ਰਮਨਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
