ਲੁਧਿਆਣਾ ਦੇ ਪੀਏਯੂ ਸਕੂਲ ਦੇ ਵਿੱਚ ਹੋਈ ਖੂਨੀ ਝੜਪ,ਸ਼ਰੇਆਮ ਚੱਲੀਆਂ ਤਲਵਾਰਾਂ

ਫਗਵਾੜਾ/ਲੁਧਿਆਣਾ (ਸ਼ਿਵ ਕੋੜਾ) ਲੁਧਿਆਣਾ ਦੇ ਪੀਏਯੂ ਸਕੂਲ ਦੇ ਵਿੱਚ ਹੋਈ ਖੂਨੀ ਝੜਪ,ਸ਼ਰੇਆਮ ਚੱਲੀਆਂ ਤਲਵਾਰਾਂ ਮੌਕੇ ਦੀ ਵੀਡੀਓ ਆਈ ਸਾਹਮਣੇ ਪਰਿਵਾਰ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ, ਤਾਂ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਹਨਾਂ ਪੀਸੀਆਰ ਦਸਤੇ ਦੀ ਵੀ ਛੁੱਟੀ ਦੇ ਟਾਈਮ ਮੰਗ ਕੀਤੀ ਤਸਵੀਰਾਂ ਲੁਧਿਆਣਾ ਦੇ ਪੀਏਯੂ ਸਰਕਾਰੀ ਸਕੂਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਛੁੱਟੀ ਦੇ ਟਾਈਮ ਕੁਝ ਨੌਜਵਾਨਾਂ ਦੇ ਵਿੱਚ ਆਪਸੀ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਦੀਏ ਕਿ ਇਸ ਖੂਨੀ ਝੜਪ ਦੌਰਾਨ ਇੱਕ ਦੂਸਰੇ ਦੇ ਉੱਤੇ ਤੇਜ ਧਾਰ ਹਥਿਆਰਾਂ ਦੇ ਨਾਲ ਵਾਰ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਕਈ ਨੌਜਵਾਨ ਵੀ ਜ਼ਖਮੀ ਹੋਏ ਨੇ ਉਧਰ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉਧਰ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੇ ਸਕੂਲ ਪ੍ਰਸ਼ਾਸਨ ਨੇ ਵੀ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ।
