ਤੇਜਧਾਰ ਕਿਰਪਾਨ ਅਤੇ ਪਿਸਟਲ ਦੀ ਨੋਕ ਤੇ ਦੁਕਾਨਾਂ ਅਤੇ ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ ਚੜ੍ਹੇ ਪੁਲਿਸ ਹੱਥੀ

ਲੁਧਿਆਣਾ (ਮੁਨੀਸ਼ ਵਰਮਾ) ਕਮਿਸ਼ਨਰ ਪੁਲਿਸ, ਲੁਧਿਆਣਾ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਅਤੇ ਰਮਨਦੀਪ ਸਿੰਘ ਭੁੱਲਰ ਪੀ.ਪੀ.ਐਸ/ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-3 ਲੁਧਿਆਣਾ ਦੇ ਦਿਸ਼ਾ-ਨਿਰਦੇਸਾਂ ਮੁਤਾਬਿਕ ਸ਼ਹਿਰ ਵਿਚ ਦੁਕਾਨਾਂ ਅਤੇ ਰਾਹਗੀਰਾਂ ਨਾਲ ਲੁੱਟ-ਖੋਹ ਦੀਆ ਵੱਧ ਰਹੀਆ ਵਾਰਦਾਤਾ ਨੂੰ ਸਖਤੀ ਨਾਲ ਨਕੇਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ੍ਰੀ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ/ਏ.ਸੀ.ਪੀ ਪੱਛਮੀ ਲੁਧਿਆਣਾ ਦੀ ਅਗਵਾਈ ਹੇਠ ਮੁੱਖ ਅਫਸਰ, ਥਾਣਾ ਸਰਾਭਾ ਨਗਰ, ਲੁਧਿਆਣਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਮਿਤੀ 29- 01-2024 ਅ/ਧ 379-ਬੀ (2), 380, 34 ਆਈ.ਪੀ.ਸੀ ਥਾਣਾ ਸਰਾਭਾ ਨਗਰ, ਲੁਧਿਆਣਾ ਵਿਚ ਧੀਰਜ ਕੁਮਾਰ ਪੁੱਤਰ ਦੀਨ ਦਿਆਲ ਵਾਸੀ ਕੇਅਰ ਆਫ ਸਤੀਸ ਕੁਮਾਰ, ਨਿਊ ਦੀਪ ਨਗਰ, ਨੇੜੇ ਸਮਸਾਨ ਘਾਟ, ਹੈਬੋਵਾਲ, ਲੁਧਿਆਣਾ, ਸੋਰਵ ਜਸਰੋਟੀਆ ਪੁੱਤਰ ਯੁਵਰਾਜ ਸਿੰਘ ਵਾਸੀ ਗਲੀ ਨੰਬਰ 03, ਮੁਹੱਲਾ ਨਿਊ ਦੀਪ ਨਗਰ, ਵੱਡੀ ਹੈਬੋਵਾਲ ਅਤੇ ਵਿਕਾਸ ਉਰਫ ਬਿੱਲਾ ਪੁੱਤਰ ਮੱਖਣ ਲਾਲ ਵਾਸੀ ਪਲਾਟ ਨੰਬਰ 08, ਨੇੜੇ ਸਿੰਗਲਾ ਹੋਜਰੀ, ਲੁਧਿਆਣਾ ਨੂੰ ਅਧੁਨਿਕ ਢੰਗ ਨਾਲ ਗ੍ਰਿਫਤਾਰ ਕੀਤੇ। ਇਨ੍ਹਾ ਉਕਤਾਨ ਦੋਸੀਆ ਨੇ ਮਿਤੀ 29-01-24 ਵਕਤ ਕ੍ਰੀਬ ਰਾਤ 03:30 ਏ.ਐਮ ਪਰ 24/7 ਸਟੋਰ, ਫਿਰੋਜਪੁਰ ਰੋਡ, ਲੁਧਿਆਣਾ ਅੰਦਰ ਸਿਕਿਉਰਟੀ ਗਾਰਡ ਅਤੇ ਵਰਕਰਾ ਨੂੰ ਪਿਸਟਲ ਤੇ ਤੇਜਧਾਰ ਕਿਰਪਾਨ ਦੀ ਨੋਕ ਤੇ ਬੰਦੀ ਬਣਾ ਕੇ ਵਰਕਰ ਤੋਂ 23,000/ ਰੁਪਏ ਨਗਦੀ ਖੋਹ ਕਰਕੇ 24/7 ਸਟੋਰ ਅੰਦਰ ਪਿਆ ਹੋਰ ਕੀਮਤੀ ਸਮਾਨ ਲੈ ਗਏ ਸਨ। ਇਨ੍ਹਾ ਦੋਸੀਆਨ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮਿਤੀ 02-02-2024 ਨੂੰ ਵਕਤ ਕ੍ਰੀਬ 10:30 ਪੀ.ਐਮ ਪਰ ਅਪੋਲੋ ਫਾਰਮੇਸੀ, ਈ ਬਲਾਕ, ਭਾਈ ਰਣਧੀਰ ਸਿੰਘ ਨਗਰ ਦੇ ਵਰਕਰ ਮੋਨੂੰ ਨੂੰ ਵੀ ਤੇਜਧਾਰ ਕ੍ਰਿਪਾਨ ਅਤੇ ਪਿਸਟਲ ਦੀ ਨੋਕ ਤੇ ਅਪੋਲੋ ਫਾਰਮੇਸੀ ਦੇ ਗੱਲੋ ਵਿਚ ਪਈ 10,000/ ਰੁਪਏ ਦੀ ਨਗਦੀ ਅਤੇ ਮੋਨੂੰ ਦਾ ਮੋਬਾਇਲ ਫੋਨ ਸਮੇਤ ਕਿੱਟ ਬੈਗ ਜਿਸ ਵਿੱਚ ਵੀ ਮੋਨੂੰ ਦੀ 5500/ਰੁਪਏ ਦੀ ਨਗਦੀ ਅਤੇ ਹੋਰ ਦਸਤਾਵੇਜ ਸਨ, ਨੂੰ ਲੁੱਟ ਕੇ ਫਰਾਰ ਹੋ ਗਏ ਸਨ। ਇਨ੍ਹਾ ਦੋਸੀਆ ਖਿਲਾਫ ਮੁਕੱਦਮਾ ਨੰਬਰ 09 ਮਿਤੀ 04-02-24 ਅ/ਧ 392 ਆਈ.ਪੀ.ਸੀ ਅਤੇ 25 (7)/54/59 ਅਸਲਾ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਦਰਜ ਰਜਿਸਟਰ ਕੀਤਾ। ਇਨ੍ਹਾਂ ਦੋਸੀਆਨ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਇਨ੍ਹਾ ਨੇ ਹਥਿਆਰਾ ਦੀ ਨੋਕ ਤੇ ਹੋਰ ਕਿੰਨੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ, ਬਾਰੇ ਖੁਲਾਸੇ ਸਾਹਮਣੇ ਆ ਸਕਦੇ ਹਨ।
