August 7, 2025
#Punjab

ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ

ਹਲਕਾ ਨਕੋਦਰ ਦੇ ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪੰਜਾਬ ਸਰਕਾਰ ਦੁਆਰਾ ਵਿਕਾਸ ਦੇ ਕੰਮਾਂ ਦੇ ਟੀਚੇ ਨੂੰ ਮੁੱਖ ਰੱਖਦਿਆਂ ਹੋਇਆਂ ਨਕੋਦਰ ਸ਼ਹਿਰ ਦੇ ਕੰਮਾਂ ਦੇ ਉਦਘਾਟਨ ਕੀਤੇ। ਜਿਹਨਾਂ ਵਿੱਚ ਨਕੋਦਰ ਸ਼ਹਿਰ ਦੀਆਂ ਬਣੀਆਂ ਹੋਈਆਂ ਸੜਕਾਂ ,ਬਾਪੂ ਲਾਲ ਬਾਦਸ਼ਾਹ ਡੇਰੇ ਦੇ ਬੈਕ ਸਾਈਡ ਵਾਲੀ ਸੜਕ ,ਖੱਦਰ ਭੰਡਾਰ ਵਾਲੀ ਸੜਕ ,ਮਹਾਜਨ ਹਸਪਤਾਲ ਮਾਲੜੀ ਰੋਡ ਵਾਲੀ ਸੜਕ ,ਗਗਨ ਪਾਰਕ ਵਿਖੇ ਬੈਡਮਿੰਟਨ ਕੋਰਟ ,ਰੇਹੜੀ ਮਾਰਕੀਟ ਵਾਲੀ ਸ਼ੈਡ ਦੇ ਅੱਜ ਉਦਘਾਟਨ ਕੀਤੇ ਗਏ। ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਇਹਨਾਂ ਵਿਕਾਸ ਦੇ ਕੰਮਾਂ ਦੀ ਨਕੋਦਰ ਸ਼ਹਿਰ ਦੀ ਜਨਤਾ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ।ਪੁਰਾਣੀਆਂ ਸਰਕਾਰਾਂ ਇਹ ਸਹੂਲਤਾਂ ਦੇਣ ਵਿੱਚ ਨਕਾਮ ਰਹੀਆਂ ਸਨ। ਇਹਨਾਂ ਸੜਕਾਂ ਨੂੰ ਦੁਬਾਰਾ ਬਣਾਇਆ ਗਿਆ ।ਅਤੇ ਇਸ ਤੋਂ ਇਲਾਵਾ ਰੇੜੀ ਮਾਰਕੀਟ ਵਿੱਚ ਸ਼ੈਡ ਪਾਈ ਜਾਵੇਗੀ। ਜਿਸ ਨਾਲ ਸ਼ਹਿਰ ਦੀਆਂ ਸਾਰੀਆਂ ਰੇਹੜੀਆਂ ਰੇਹੜੀ ਮਾਰਕੀਟ ਚ ਲਗਾਈਆਂ ਜਾਣਗੀਆਂ ਇਸ ਦੇ ਨਾਲ ਕਾਫੀ ਸਮੇਂ ਤੋਂ ਟਰੈਫਿਕ ਸਮੱਸਿਆ ਕਾਫੀ ਹੱਦ ਤੱਕ ਸੁਲਝ ਜਾਵੇਗੀ।ਇਸ ਮੌਕੇ ਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਇਸੇ ਤਰ੍ਹਾਂ ਹੋਰ ਵੀ ਸ਼ਹਿਰ ਦੇ ਵਿਕਾਸ ਦੇ ਸਾਰੇ ਕੰਮ ਨਿਰੰਤਰ ਜਾਰੀ ਰਹਿਣਗੇ ਤੇ ਨਕੋਦਰ ਸ਼ਹਿਰ ਨੂੰ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਦਾ ਸਟਾਫ ਇਹਨਾਂ ਵਿੱਚ ਈਓ ਰਣਧੀਰ ਸਿੰਘ ਜੀ ,ਐਸਓ ਸਾਹਿਬ ਨਿਸ਼ਾਂਤ ਜੈਨ, ਘਨਸ਼ਾਮ ਇੰਸਪੈਕਟਰ, ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਨੀਤਾ ਜੀ ਅਤੇ ਤੇ ਸਾਰੇ ਨਗਰ ਕੌਂਸਲਰ ਵੀ ਨਾਲ ਸਨ ਇਸ ਤੋਂ ਇਲਾਵਾ ਗਗਨ ਪਾਰਕ ਵਿੱਚ ਬੈਡਮਿੰਟਨ ਕੋਰਟ ਬਣਾਈ ਜਾਵੇਗੀ ਜਿੱਥੇ ਕਿ ਬੈਡਮਿੰਟਨ ਦੇ ਖਿਲਾੜੀ ਪ੍ਰੈਕਟਿਸ ਕਰ ਸਕਣਗੇ ਅਤੇ ਨਕੋਦਰ ਦਾ ਨਾਂ ਰੋਸ਼ਨ ਕਰਨਗੇ ਇਸ ਮੌਕੇ ਉਤੇ ਉਨਾਂ ਦੇ ਨਾਲ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਅਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ,ਬਲਦੇਵ ਸਹੋਤਾ ਬਲਾਕ ਪ੍ਰਧਾਨ ,ਅਮਰੀਕ ਸਿੰਘ ਨਗਰ ਕੌਂਸਲਰ ਅਤੇ ਅਸ਼ਵਨੀ ਕੋਹਲੀ ਸਾਬਕਾ ਨਗਰ ਕੌਂਸਲਰ ਵਾਈਸ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਜ਼ਿਲ੍ਹਾ ਪਰਿਸ਼ਦ ਵਾਈਸ ਪ੍ਰਧਾਨ , ਮਨੀ ਮਹਿੰਦਰੂ ਯੂਥ ਪ੍ਧਾਨ ਨਕੋਦਰ ਸ਼ਹਿਰ ,ਸੁਖਵਿੰਦਰ ਗਡਵਾਲ, ਮਨਮੋਹਨ ਸਿੰਘ ਟੱਕਰ ,ਸੰਜੀਵ ਟੱਕਰ, ਹਿਮਾਂਸ਼ੂ ਜੈਨ ਸੀਨੀਅਰ ਆਗੂ,ਨਰਿੰਦਰ ਸ਼ਰਮਾ ਸੀਨੀਅਰ ਆਗੂ ,ਨਰੇਸ਼ ਕੁਮਾਰ ਸੀਨੀਅਰ ਆਗੂ ਵਿੱਕੀ ਭਗਤ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ , ਸਾਕਸ਼ੀ ਸ਼ਰਮਾ ਆਦੀ ਹਾਜ਼ਰ ਸਨ।

Leave a comment

Your email address will not be published. Required fields are marked *