ਐਨ.ਆਰ.ਆਈ ਪਰਿਵਾਰ ਨੇ ਸ.ਐਲੀਮੈਂਟਰੀ ਸਕੂਲ ਸਾਦਿਕਪੁਰ ਵਿਖੇ ਬੱਚਿਆਂ ਨੂੰ ਵੰਡੀਆਂ ਕੋਟੀਆਂ

ਸ਼ਾਹਕੋਟ (ਰਣਜੀਤ ਬਹਾਦੁਰ) ਕੋਈ ਵੀ ਲੋਕ ਭਲਾਈ ਦਾ ਕੰਮ ਹੋਵੇ ਜਾਂ ਕਿਸੇ ਗਰੀਬ ਦੀ ਮੱਦਦ ਕਰਨ ਦੀ ਗੱਲ ਹੋਵੇ ਤਾਂ ਐਨ.ਆਰ.ਆਈ ਹਮੇਸ਼ਾ ਮੋਹਰਲੀ ਕਤਾਰ ਵਿੱਚ ਖੜੇ ਦਿਖਾਈ ਦਿੰਦੇ ਹਨ। ਇਸੇ ਹੀ ਤਰਾਂ ਸ਼ਾਹਕੋਟ ਦੇ ਪਿੰਡ ਸਾਦਿਕ ਪੁਰ ਵਿੱਚ ਵੀ ਐਨ ਆਰ ਆਈ ਹਮੇਸ਼ਾ ਕੋਈ ਨਾਂ ਕੋਈ ਲੋਕਹਿੱਤੂ ਕੰਮ ਕਰਦੇ ਹੀ ਰਹਿੰਦੇ ਹਨ। ਸਰਕਾਰੀ ਐਲੀਮੈਟਰੀ ਸਕੂਲ ਸਾਦਿਕਪੁਰ ਵਿਖੇ ਸੰਤੋਖ ਸਿੰਘ, ਸਤਨਾਮ ਸਿੰਘ ਪੁੱਤਰ ਰਣਜੀਤ ਸਿੰਘ ਕੈਨੇਡਾ ਵਾਸੀ ਦੇ ਪਰਿਵਾਰ ਵੱਲੋ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ। ਸਕੂਲ ਪਹੁੰਚਣ ਤੇ ਸਕੂਲ ਮੁਖੀ ਤੇਜਿੰਦਰ ਕੁਮਾਰ ਅਰੋੜਾ ਵੱਲੋ ਐਨ ਆਰ ਆਈ ਪਰਿਵਾਰ ਨੂੰ ਜੀ ਆਇਆਂ ਕਿਹਾ ਗਿਆ। ਸਕੂਲ ਮੁਖੀ ਨੇ ਪਰਿਵਾਰ ਨੂੰ ਜਿਥੇ ਜੀ ਆਇਆਂ ਕਿਹਾ ਉਥੇ ਉਨਾਂ ਪਰਿਵਾਰ ਵੱਲੋ ਕੀਤੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ ਅਤੇ ਅੱਗੋਂ ਤੋ ਵੀ ਸਕੂਲ ਦੇ ਬੱਚਿਆਂ ਦੀ ਮੱਦਦ ਕਰਨ ਦੀ ਆਸ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਮੁਖਤਿਆਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਮਨਿੰਦਰ ਸਿੰਘ ਮੌਜੀ, ਬਲਵਿੰਦਰ ਸਿੰਘ, ਲਸ਼ਕਰ ਸਿੰਘ, ਮੈਡਮ ਰਾਜਵਿੰਦਰ ਕੌਰ, ਬਲਜੀਤ ਕੌਰ, ਨਿਰਮਲ ਕੌਰ, ਕੁਲਦੀਪ ਕੌਰ ਅਤੇ ਕੁਲਵੰਤ ਕੌਰ ਆਦਿ ਹਾਜਰ ਸਨ।
