ਦਲ ਦਲ ਵਿੱਚ ਬਦਲੀ ਮਾਰਕੀਟ ਕਾਦੀਆਂ ਵਾਲੀ ਦੀ ਸੜਕ

ਜਮਸ਼ੇਰ ਖਾਸ (ਜੀ ਐਸ ਕਾਹਲੋ) ਹਲਕਾ ਜਲੰਧਰ ਛਾਉਣੀ ਦੇ ਪਿੰਡ ਕਾਦੀਆਂ ਵਾਲੀ ਦੀ ਮੁੱਖ ਮਾਰਕੀਟ ਅੱਗੇ ਸੜਕ ਦੀ ਖਸਤਾ ਹਾਲ ਇੰਨੀ ਕੁ ਹੋ ਚੁੱਕੀ ਹੈ ਕਿ ਸੜਕ ਦਲਦਲ ਵਿੱਚ ਬਦਲ ਚੁੱਕੀ ਹੈ ਜਿੱਥੇ ਰਾਹਗੀਰਾਂ ਨੂੰ ਤਾਂ ਲੰਘਣਾ ਔਖਾ ਹੋਇਆ ਹੈ ਉੱਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਹੈ ਸਿਆਲ ਦੀ ਪਈ ਕਿਨਮਿਣ ਨੇ ਸੜਕ ਨੂੰ ਦਲ ਦਲ ਦਾ ਰੂਪ ਧਾਰਨ ਕਰ ਦਿੱਤਾ ਹੈ ਬਰਸਾਤ ਦੇ ਮੌਸਮ ਵਿੱਚ ਭਾਰੀ ਮੀਂਹ ਪੈਣ ਕਾਰਨ ਇਹ ਸੜਕ ਛੱਪੜਾਂ ਦਾ ਰੂਪ ਧਾਰਨ ਕਰ ਲੈਂਦੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਲਕਾ ਵਿਧਾਇਕ ਕਾਦੀਆਂ ਤੋਂ ਜਗਰਾਲ ਜਾਣ ਵਾਲੀ ਖਸਤਾ ਹਾਲ ਸੜਕ ਸੜਕ ਵੱਲ ਧਿਆਨ ਦੇਣ ਜੋ ਕਾਫੀ ਸਮੇਂ ਤੋਂ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ।
