ਸੱਤ ਰੋਜਾ ਸਪੈਸ਼ਲ ਐਨ.ਐਸ.ਐਸ ਕੈਂਪ

ਭਵਾਨੀਗੜ੍ਹ (ਵਿਜੈ ਗਰਗ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੱਟੀਵਾਲ ਕਲਾਂ ਵਿਖੇ ਸਹਾਇਕ ਡਾਇਰੈਕਟਰ ਯੁੁਵਕ ਸੇਵਾਵਾਂ ਵਿਭਾਗ ਸੰਗਰੂਰ ਸ੍ਰੀ ਅਰੁਣ ਕੁਮਾਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਕਰਮਜੀਤ ਕੌਰ ਦੀ ਰਹਿਨੁਮਾਈ ਵਿੱਚ ਪ੍ਰੋਗਰਾਮ ਅਫ਼ਸਰ ਸ੍ਰੀ ਧਰਮਿੰਦਰ ਪਾਲ ਵੱੱਲੋਂ ਐਨ.ਐਸ.ਐਸ. ਦੇ ਸੱਤ ਰੋਜ਼ਾ ਕੈਂਪ ਦੇ ਅਖੀਰਲੇ ਦਿਨ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਵਲੰਟੀਅਰਾਂ ਦੀ ਹੌਂਸਲਾ ਅਫ਼ਜਾਈ, ਜੀਵਨ ਪ੍ਰਤੀ ਸਾਕਾਰਾਤਮਕ ਸੇਧ ਦੇਣ ਲਈ ਅੱਜ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਤੋਂ ਪ੍ਰਿੰਸੀਪਲ ਪਦਮਪ੍ਰੀਤ ਕੌਰ, ਡਾ. ਦਲਬੀਰ ਸਿੰਘ ਮੁੱਖ ਮਹਿਮਾਨਾਂ ਵਜੋਂ ਅਤੇ ਏ. ਐੱਸ. ਆਈ. ਹਰਦੇਵ ਸਿੰਘ ਇੰਚਾਰਜ ਟ੍ਰੈਫਿਕ ਸੈੱਲ ਸੰਗਰੂਰ ਨੇ ਬਤੌਰ ਮੁੱਖ ਬੁਲਾਰੇ ਸ਼ਿਰਕਤ ਕੀਤੀ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਸਾਰੇ ਹੀ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੁੜਨ ਤੇ ਸ਼ਾਬਾਸ਼ੀ ਦਿੱਤੀ ਗਈ। ਚੰਗੀ ਸਿੱਖਿਆ ਪ੍ਰਾਪਤ ਕਰਕੇ ਅਤੇ ਸੁਲਝੇ ਹੋਏ ਆਦਰਸ਼ ਨਾਗਰਿਕ ਬਣਨ, ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਲੰਟੀਅਰਾਂ ਨੂੰ ਪੌਸ਼ਟਿਕ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।
