ਡੀ.ਏ.ਵੀ. ਕਾਲਜ ਅਤੇ ਆਰਿਆ ਸਮਾਜ ਨਕੋਦਰ ਵਲੋਂ ਕਮਾਲਪੁਰਾ ਵਿਖੇ ਮੈਡੀਕਲ ਕੈਂਪ ਦਾ ਆਯੋਜਨ
ਨਕੋਦਰ ਕੇ.ਆਰ.ਐਮ. ਡੀ.ਏ.ਵੀ. ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਆਰਿਆ ਸਮਾਜ, ਨਕੋਦਰ ਦੇ ਸਾਂਝੇ ਯਤਨਾ ਨਾਲ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਧੀਨ ਮੁਹੱਲਾ ਕਮਾਲਪੁਰਾ ਦੇ ਮੰਦਰ ਵਿਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਡਾ. ਸਮੀਰ ਅਤੇ ਡਾ. ਅਸੀਮ ਗੁੰਬਰ ਨੇ ਆਪਣੀਆਂ ਬੇਹਤਰੀਨ ਸੇਵਾਵਾਂ ਮੁਹੱਈਆ ਕਰਵਾਉਂਦਿਆਂ ਮਰੀਜਾਂ ਦੀ ਜਾਂਚ ਕੀਤੀ। ਮਰੀਜਾਂ ਵਿਚ ਮੁਹੱਲਾ ਕਮਾਲਪੁਰਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਨੇ ਕਈ ਸਿਹਤ ਸਬੰਧੀ ਜਾਂਚ ਕਰਵਾਈਆਂ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਐਨ.ਐਸ.ਐਸ. ਵਲੰਟੀਅਰਾਂ ਵਿਚ ਹਰਪ੍ਰੀਤ, ਆਯੁਸ਼, ਸਾਨੀਆ, ਤਨੁਸ਼ਕਾ, ਰਾਖੀ, ਲੂਬਨਾ ਬੱਟ, ਅਮਨਪ੍ਰੀਤ, ਬਲਰਾਜ, ਇਸ਼ੂ ਤੇ ਗਗਨਦੀਪ ਨੇ ਕੈਂਪ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਕਮਾਲਪੁਰ ਦੇ ਕੌਂਸਲਰ ਸ੍ਰੀਮਤੀ ਕਿਰਨ ਅਤੇ ਮੁਹੱਲਾ ਨਿਵਾਸੀਆਂ ਨੂੰ ਕੈਂਪ ਵਿਚ ਪੂਰਾ ਸਹਿਯੋਗ ਦਿੱਤਾ। ਮਰੀਜਾਂ ਦੀਆਂ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬੀ.ਪੀ., ਹੱਡੀਆਂ, ਅੱਖਾਂ ਆਦਿ ਨਾਲ ਸਬੰਧਤ ਦਵਾਈਆਂ ਆਰਿਆ ਸਮਾਜ ਨਕੋਦਰ ਵਲੋਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਕਮਲਜੀਤ ਸਿੰਘ ਤੇ ਪ੍ਰੋ. ਸੀਮਾ ਕੌਸ਼ਲ ਅਤੇ ਆਰਿਆ ਸਮਾਜ ਨਕੋਦਰ ਦੇ ਵਿੱਤ ਸਕੱਤਰ ਪ੍ਰੋ. (ਡਾ.) ਸਲਿਲ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਾਲਜ ਵਲੋਂ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਮੁਹੱਲਾ ਕਮਾਲਪੁਰਾ ਦੇ ਨਿਵਾਸੀਆਂ ਨੇ ਇਸ ਕੈਂਪ ਵਿਚ ਵੱਧ-ਚੜ੍ਹ ਕੇ ਡਾਕਟਰਾਂ ਦੀਆਂ ਸੇਵਾਵਾਂ ਦਾ ਲਾਭ ਲਿਆ ਅਤੇ ਇਸ ਕੈਂਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਮੇਸ਼ ਬੰਗੜ, ਊਸ਼ਾ ਰਾਣੀ, ਐਨ.ਐਸ.ਐਸ. ਵਲੰਟੀਅਰਾਂ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ।