August 7, 2025
#Punjab

ਪਿੰਡ ਜਹਾਂਗੀਰ ਵਿੱਚ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਲਗਾਇਆ ਗਿਆ ਕੈਂਪ

ਨਕੋਦਰ (ਏ ਐਲ ਬਿਓਰੋ) ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਦੁਆਰਾ ਸ਼ੁਰੂ ਕੀਤੀ ਸਰਕਾਰ ਤੁਹਾਡੇ ਦੁਆਰ ਮੁਹਿੰਮ ਦੇ ਤਹਿਤ ਅਤੇ ਹਲਕਾ ਵਿਧਾਇਕ ਸਰਦਾਰਨੀ ਇੰਦਰਜੀਤ ਕੌਰ ਮਾਨ ਦੀ ਦੇਖ ਰੇਖ ਹੇਠ ਪਿੰਡ ਜਹਾਂਗੀਰ ਵਿਖੇ ਲੋਕਾਂ ਦੀ ਸਹੂਲਤ ਵਾਸਤੇ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਅਫਸਰ ਸਾਹਿਬਾਨ ਪਹੁੰਚੇ ਜਿਨਾਂ ਨੇ ਆਪਣੇ ਆਪਣੇ ਡੈਸਕ ਲਗਾਏ ਔਰ ਲੋਕਾਂ ਨੂੰ ਸੇਵਾ ਮੁਹੱਈਆ ਕਰਵਾਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਨਕੋਦਰ ਬੀ ਡੀ ਓ ਅਭੈ ਚੰਦਰ ਜੀ ਹਾਜ਼ਰ ਹੋਏ ਔਰ ਮੌਕੇ ਤੇ ਨਿਰੀਖਣ ਕੀਤਾ ਖਾਸ ਗੱਲ ਇਹ ਰਹੀ ਕਿ ਲੋਕਾਂ ਦੇ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਨਾ ਸਿਰਫ ਪਿੰਡ ਜਹਾਂਗੀਰ ਤੋਂ ਬਲਕਿ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਇਸ ਕੈਂਪ ਦੇ ਵਿੱਚ ਆ ਕੇ ਸੇਵਾ ਦਾ ਲਾਭ ਲੈ ਕੇ ਗਏ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਸਰਦਾਰ ਅਰਜਨ ਹੁੰਦਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਲਵੰਡੀਸਲੇਮ ,ਲੱਧੇਵਾਲੀ ,ਤਲਵੰਡੀ ਭਰੋਂ , ਹੇਰਾ ,ਵਿਖੇ ਕੈਂਪ ਲਗਾਇਆ ਗਿਆ ਸੀ ਅੱਜ ਜਹਾਂਗੀਰ ਔਰ ਇਸੇ ਕੜੀ ਤਹਿਤ ਅਗਲੇ ਕੁਝ ਦਿਨਾਂ ਵਿੱਚ ਦੋਨਾਂ ਏਰੀਆ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾਣਗੇ ਜਿਸ ਨਾਲ ਲੋਕਾਂ ਨੂੰ ਇਸ ਸੇਵਾ ਦਾ ਲਾਭ ਮਿਲੇਗਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਰਜਨ ਹੁੰਦਲ , ਸਰਪੰਚ ਜਹਾਂਗੀਰ ਸਰਦਾਰ ਹਰਦੇਵ ਸਿੰਘ ਔਜਲਾ , ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਨਕੋਦਰ ਕੋਆਰਡੀਨੇਟਰ ਜਸਵੀਰ ਜਲਾਲਪੁਰੀ , ਆਪ ਆਗੂ ਨਰਿੰਦਰ ਚੂਹੜ , ਅਵਤਾਰ ਸਿੰਘ , ਗੁਰਬਖਸ਼ ਸਿੰਘ ਲੰਬੜਦਾਰ , ਲੰਬੜਦਾਰ ਗੁਰਮੇਲ ਸਿੰਘ , ਬਖਸ਼ੀਸ਼ ਸਿੰਘ , ਜਸਵਿੰਦਰ ਸਿੰਘ , ਭਜਨ ਸਿੰਘ , ਹਰਜਿੰਦਰ ਸਿੰਘ , ਪ੍ਰਿਤਪਾਲ ਸਿੰਘ ਰਿੰਕੂ , ਹਰਪਾਲ ਸਿੰਘ , ਦਲਜੀਤ ਸਿੰਘ , ਮੈਂਬਰ ਪੰਚਾਇਤ ਯੋਗਾ ਸਿੰਘ , ਮੈਂਬਰ ਪੰਚਾਇਤ ਅਜੀਤ ਸਿੰਘ , ਮੈਂਬਰ ਪੰਚਾਇਤ ਨਛੱਤਰ ਕੌਰ , ਮੈਂਬਰ ਪੰਚਾਇਤ ਸੁਖਜਿੰਦਰ ਕੌਰ , ਮੈਂਬਰ ਪੰਚਾਇਤ ਸੋਢੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਤਰਾਂ ਪਹਿਲਾਂ ਕਦੀ ਕਿਸੇ ਸਰਕਾਰ ਵਿੱਚ ਨਹੀਂ ਹੋਇਆ । ਇਸ ਮੌਕੇ ਆਪ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਕਰੀਬ ਇੱਕ ਮਹੀਨੇ ਦੇ ਵਿੱਚ ਵਿੱਚ ਨਕੋਦਰ ਹਲਕੇ ਦੇ ਸਾਰੇ ਪਿੰਡ ਔਰ ਸ਼ਹਿਰ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਲੋਕ ਸੇਵਾ ਦਾ ਲਾਭ ਲੈ ਸਕਣ । ਇਸ ਮੌਕੇ ਉੱਗੀ ਚੌਂਕੀ ਇੰਚਾਰਜ ਸਰਦਾਰ ਨਿਰਮਲ ਸਿੰਘ ਸਬ ਇੰਸਪੈਕਟਰ ਪੂਰੀ ਪੁਲਿਸ ਫੋਰਸ ਸਮੇਤ ਹਾਜ਼ਰ ਰਹੇ । ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ , ਵਿਧਾਇਕਾ ਸਰਦਾਰਨੀ ਇੰਦਰਜੀਤ ਕੌਰ ਮਾਨ ਦਾ ਵੀ ਇਸ ਮੁਹਿੰਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਇਸ ਨੂੰ ਇੱਕ ਸ਼ਲਾਘਾਯੋਗ ਉਪਰਾਲਾ ਦੱਸਿਆ ।

Leave a comment

Your email address will not be published. Required fields are marked *