ਸ਼੍ਰੀ ਗੁਰੂ ਰਵਿਦਾਸ ਗੁਰਪੂਰਬ ਸਬੰਧੀ ਨਕੋਦਰ ਵਿਚ ਵਿਸ਼ਾਲ ਸ਼ੋਭਾ ਯਾਤਰਾ 23 ਫਰਵਰੀ
ਨਕੋਦਰ (ਜਸਵਿੰਦਰ ਚੁੰਬਰ)ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਵਾਸਤੇ ਨਕੋਦਰ ਦੇ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮੰਦਰਾਂ ਵਿਚ ਪ੍ਰਬੰਧਕ ਕਮੇਟੀਆਂ ਵੱਲੋਂ ਮੀਟਿੰਗਾਂ ਹੋ ਰਹੀਆਂ ਹਨ ਅੱਜ ਮੁਹੱਲਾ ਰਹਿਮਾਨਪੁਰਾ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਿਕ ਕਮੇਟੀ ਅਤੇ ਸਮੁੱਚੇ ਮਹੱਲਾ ਸੰਗਤ ਦੀ ਮੀਟਿੰਗ ਹੋਈ ਪ੍ਰੋਗਰਾਮ ਮੁਤਾਬਿਕ ਮਿਤੀ 23 ਫਰਵਰੀ 2024 ਨੂੰ ਨਕੋਦਰ ਸ਼ਹਿਰ ਵਿਚ ਹਰ ਸਾਲ ਦੀ ਤਰ੍ਹਾਂ ਨਕੋਦਰ ਤਹਿਸੀਲ ਦੀ ਸਮੁੱਚੀ ਸੰਗਤ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਕੋਦਰ ਸ਼ਹਿਰ ਵਿਚ ਕੱਢੀ ਜਾ ਰਹੀ ਜਿਸ ਗੁਰੂ ਜੀ ਦੇ ਜੀਵਨ ਨੂੰ ਦਰਸਾਉਂਦੀਆਂ ਸੁੰਦਰ ਝਾਂਕੀਆਂ ਸਮੇਤ ਸਮੁੱਚੀ ਨਕੋਦਰ ਦੀ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਲਗਾਵੇਗੀ ਸ਼ੋਭਾ ਯਾਤਰਾ ਦੀ ਅਗਵਾਈ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ,ਧਾਰਮਿਕ ਸਮਾਜਿਕ ਸੰਸਥਾਵਾਂ ਦੇ ਆਗੂ ਅਤੇ ਸੰਤ ਮਹਾਂਪੁਰਸ਼ ਕਰਨਗੇ ,ਇਹ ਸ਼ੋਭਾ ਯਾਤਰਾ ਮੁਹੱਲਾ ਸ਼੍ਰੀ ਗੁਰੂ ਰਵਿਦਾਸ ਪੂਰਾ ਤੋ ਸ਼ੁਰੂ ਹੋ ਕੇ ਸ਼ੈਹਰ ਦੇ ਵੱਖ ਵੱਖ ਬਾਜ਼ਾਰਾਂ ਰੇਲਵੇ ਸਟੇਸ਼ਨ ਤੋਂ ਮੁਹੱਲਾ ਰਹਿਮਾਨ ਪੂਰਾ ,ਡੇਰਾ ਬਾਪੂ ਲਾਲ ਬਾਦਸ਼ਾਹ ,ਸਬਜੀ ਮੰਡੀ,ਅੰਬੇਡਕਰ ਚੌਕ ,ਸੰਤੋਖ ਗੜ,ਪ੍ਰੀਤ ਨਗਰ,ਕਲੇਰ ਨਗਰ,MC ਚੌਕ,ਭਗਵਾਨ ਵਾਲਮੀਕ ਚੌਕ ਗੁਰੂ ਨਾਨਕ ਪੁਰਾ ,ਮੁਹੱਲਾ ਬੋਗਰਾ,ਗੋਂਸ ਮੁਹੱਲਾ ,ਰੇਲਵੇ ਰੋਡ ਹੁੰਦੀ ਹੋਈ ਰੇਲਵੇ ਸਟੇਸ਼ਨ ਤੇ ਸਮਾਪਤ ਹੋਵੇਗੀ ਦਫ਼ਤਰ ਨਕੋਦਰ ਸ਼ੈਹਰ ਦੇ ਵੱਖ ਵੱਖ ਬਾਜ਼ਾਰਾਂ ,ਮੁਹੱਲਿਆਂ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਤੇ ਸਮਾਪਿਤ ਹੋਵੇਗੀ ਅਤੇ ਮਿਤੀ 24 ਫਰਵਰੀ 2024 ਨੂੰ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਮੰਦਰ ਗੁਰਦੁਆਰਿਆਂ ਵਿੱਚ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ/ਅੰਮ੍ਰਿਤ ਬਾਣੀ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਸਮਾਗਮ ਹੋਣਗੇ ਅਤੇ ਗੁਰੂ ਘਰ ਦੇ ਅਤੁੱਟ ਲੰਗਰ ਵਰਤਾਏ ਜਾਣਗੇ ,ਗੁਰਪੂਰਬ ਸਬੰਧੀ ਸੰਗਤਾਂ ਵਿਚ ਬਹੁਤ ਉਤਸ਼ਾਹ ਹੈ ਅਤੇ ਵੱਖ ਵੱਖ ਮੁਹੱਲਿਆਂ ਦੀ ਸੰਗਤ ਵਲੋਂ ਰੋਜ਼ਾਨਾ ਪਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ
ਮੀਟਿੰਗ ਵਿੱਚ ਸੁਖਵਿੰਦਰ ਗਡਵਾਲ ਅਨਿਲ ਕੁਮਾਰ ਗਿੰਡਾ,ਰਜਿੰਦਰ ਨਾਥ ਸਨੀ, ਰਾਜਵੰਤ ਗਡਵਾਲ, ਪਰਸਨ ਰਾਮ ,ਗੁਰਨਾਮ ਸਿੰਘ ,ਜਤਿੰਦਰ ਕੁਮਾਰ, ਰੋਹਿਤ ਕੁਮਾਰ ,ਰਮਨ ਪਾਲ ,ਵੰਸ਼ ਗਿੰਡਾ, ਚੰਦਰਪਾਲ ,ਮੁਕੇਸ਼ ਕੁਮਾਰ ਰੱਤੂ, ਲਾਡੀ ,ਸਰਵਣ ਕੁਮਾਰ ,ਸੁਰਜੀਤ ਨਕੋਦਰੀਆ, ਸੁਰਜੀਤ ਹੀਰ, ਅਮਰਜੀਤ ਸਿੰਘ ,ਸਰਬਜੀਤ ਬੰਗੜ, ਬਲਵੀਰ ਚੰਦ ਰਾਣਾ, ਬਬਲਾ , ਰਜੇਸ਼ ਕੁਮਾਰ ਬਸਰਾ,ਸਤਪਾਲ, ਹਰਭਜਨ ਚੰਦਰ,ਅਸ਼ੋਕ ਕੁਮਾਰ , ਤਰਸੇਮ ਲਾਲ, ਹਰਮੇਸ਼ ਪਾਲ, ਬਲਰਾਜ ਚੰਦਰ, ਰਵੀ ਕੁਮਾਰ, ਸੰਤੋਖ ਸਿੰਘ ,ਭਾਈ ਸੁਖਵਿੰਦਰ ਸਿੰਘ ,ਮੰਗਤ ਰਾਏਗੰਡਾ ,ਸੁਨੀਲ ਕੁਮਾਰ ਗਿੰਢਾ,ਅੰਕਿਤ ,ਦੀਪਾ,ਰਣਜੀਤ ਸਿੰਘ ,ਲਵ ਕੁਮਾਰ ,ਹਾਜ਼ਿਰ ਸਨ