ਪੰਜਾਬ ਵਿਚ ‘ਡੀ- ਵਾਰਮਿੰਗ ਮਾਪ-ਅੱਪ ਦਿਵਸ’ ਮਨਾਇਆ ਗਿਆ

ਪੰਜਾਬ ਵਿਚ ‘ਡੀ- ਵਾਰਮਿੰਗ ਮਾਪ-ਅੱਪ ਦਿਵਸ’ ਮਨਾਇਆ ਗਿਆ। ਮਾਣਯੋਗ ਸਿਵਲ ਸਰਜਨ, ਜਲੰਧਰ ਡਾ. ਜਗਦੀਪ ਚਾਵਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐੱਮ.ਓ ਸ਼ਾਹਕੋਟ ਡਾ. ਦਵਿੰਦਰ ਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਅੱਜ ਲੋਹੀਆਂ ਏਰੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ- ਨਲ੍ਹ , ਸਰਕਾਰੀ ਹਾਈ ਸਕੂਲ- ਨਲ੍ਹ ਅਤੇ ਆਂਗਨਵਾੜੀ ਸੈਂਟਰ -ਨਲ੍ਹ ਵਿਖੇ ਡੀ- ਵਾਰਮਿੰਗ ਮਾਪ-ਅੱਪ ਦਿਵਸ ਮਨਾਇਆ ਗਿਆ । ਇਸ ਮੌਕੇ ਐੱਸ.ਐੱਮ.ਓ ਸਾਹਿਬ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਉਹਨਾਂ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਣ ਦੀ ਦਵਾਈ ਖਵਾਈ ਗਈ ਹੈ ਜੋ 05/02/24 ਨੂੰ ਦਵਾਈ ਖਾਣ ਤੋਂ ਕਿਸੇ ਕਾਰਨ ਰਹਿ ਗਏ ਸਨ । ਸਰਕਾਰ ਵਲੋਂ ਰਾਜ ਦੇ ਸਾਰੇ ਆਂਗਨਵਾੜੀ ਸੈਂਟਰਾਂ ਅਤੇ ਸਰਕਾਰੀ ਸਕੂਲਾਂ ਵਿਚ 1 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਦਵਾਈ ਖਵਾਈ ਜਾਂਦੀ ਹੈ ਤਾਂ ਜੋ ਪੇਟ ਦੇ ਕੀੜਿਆਂ ਤੋਂ ਬਚਿਆ ਜਾ ਸਕੇ ਅਤੇ ਖੂਨ ਦੀ ਕਮੀ ਹੋਣ ਤੋਂ ਬਚਾਅ ਕੀਤਾ ਜਾ ਸਕੇ। ਇਸ ਮੋਕੇ ਡਾ.ਰੁਪਿੰਦਰ ਕੌਰ ( ਏ. ਐੱਮ.ਓ-ਆਰ.ਬੀ.ਐੱਸ.ਕੇ), ਡਾ.ਧੀਰਜ ਕੁਮਾਰ (ਏ.ਐੱਮ.ਓ-ਆਰ.ਬੀ.ਐੱਸ.ਕੇ), ਸ਼੍ਰੀ ਗੁਰਮਲਕੀਤ ਸਿੰਘ ( ਸੀਨੀਅਰ ਸਿਹਤ ਨਿਗਰਾਨ), ਸਮੂਹ ਸਕੂਲ ਅਧਿਆਪਕ ਹਾਜ਼ਰ ਸਨ।
