August 7, 2025
#Punjab

ਮਾਘੀ ਟੂਰਨਾਮੈਂਟ ਸੰਪਨ, ਟਰਾਫੀ ਪਲਾਹੀ ਟੀਮ ਨੇ ਜਿੱਤੀ

ਫਗਵਾੜਾ (ਸ਼ਿਵ ਕੋੜਾ) ਪਲਾਹੀ ਦੇ ਮਾਘੀ ਟੂਰਨਾਮੈਂਟ ਦੇ ਆਖ਼ਰੀ ਦਿਨ ਤਿੰਨ ਟੀਮਾਂ ਦੇ ਰੱਸਾ ਕਸ਼ੀ ਮੁਕਾਬਲੇ ‘ਚ ਲੋਹਾਰ ਮਜਾਰਾ ਟੀਮ ਨੇ ਜਿੱਤ ਪ੍ਰਾਪਤ ਕੀਤੀ, ਜਦਕਿ ਫੁੱਟਬਾਲ ਦੇ ਮੁਕਾਬਲਿਆਂ ‘ਚ ਆਖ਼ਰੀ ਮੈਚ ਪਲਾਹੀ ਅਤੇ ਭਵਿਆਣਾ ਦਰਮਿਆਨ ਹੋਇਆ ਅਤੇ ਪਲਾਹੀ ਨੇ ਟਰਾਫੀ ਜਿੱਤੀ। ਗ੍ਰਾਮ ਪੰਚਾਇਤ ਪਲਾਹੀ, ਐਨ.ਆਰ.ਆਈ ਅਤੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਕਰਵਾਏ ਗਏ ਤਿੰਨ ਦਿਨਾਂ ਟੂਰਨਾਮੈਂਟ ਵਿੱਚ 20 ਟੀਮਾਂ ਨੇ ਹਿੱਸਾ ਲਿਆ। ਕਮੇਟੀ ਦੇ ਪ੍ਰਧਾਨ ਰਵੀਪਾਲ ਪੰਚ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਨਵੇਂ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪੁਰਸਕਾਰਤ ਕੀਤਾ ਗਿਆ ਅਤੇ ਫੁੱਟਬਾਲ ਜੇਤੂ ਟੀਮ ਨੂੰ ਟਰਾਫੀ ਅਤੇ 21000 ਰੁਪਏ ਦਿੱਤੇ ਗਏ। ਐਨ.ਆਰ.ਆਈ ਵੀਰਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਦੇ ਸੰਚਾਲਕ ਫੋਰਮੈਨ ਬਲਵਿੰਦਰ ਸਿੰਘ ਦੀਆਂ 25 ਵਰ੍ਹਿਆਂ ਦੀਆਂ ਸਫਲ ਸੇਵਾਵਾਂ ਲਈ ਗ੍ਰਾਮ ਪੰਚਾਇਤ ਪਲਾਹੀ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਟੂਰਨਾਮੈਂਟ ਸਮੇਂ ਤਲਵਿੰਦਰ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ, ਲਹਿੰਬਰ ਸਿੰਘ ਬਸਰਾ, ਲਖਵਿੰਦਰ ਸਿੰਘ ਬਸਰਾ, ਰਾਣਾ ਬਸਰਾ, ਰਜਿੰਦਰ ਸਿੰਘ ਬਸਰਾ, ਰਵੀ ਸੱਗੂ ਮੀਤ ਪ੍ਰਧਾਨ, ਮਨੋਹਰ ਸਿੰਘ ਸੱਗੂ, ਮਦਨ ਲਾਲ, ਸੁਖਵਿੰਦਰ ਸਿੰਘ ਸੱਲ, ਗੁਰਨਾਮ ਸਿੰਘ, ਹਰਮੇਲ ਗਿੱਲ, ਪੀਟਰ ਕੁਮਾਰ ਮੀਤ ਪ੍ਰਧਾਨ, ਮੇਜਰ ਸਿੰਘ ਠੇਕੇਦਾਰ, ਸੁਰਜਨ ਸਿੰਘ ਨੰਬਰਦਾਰ, ਤਹਿਸੀਲਦਾਰ ਜੋਗਿੰਦਰ ਕੁਮਾਰ, ਨਿਰਮਲ ਜੱਸੀ, ਪਲਜਿੰਦਰ ਸਿੰਘ ਪ੍ਰਧਾਨ, ਮੋਹਿਤ ਚੰਦੜ, ਸਨੀ ਚੰਦੜ, ਯੁਵਰਾਜ, ਜੱਸੀ ਸੱਲ, ਜਸਵੀਰ ਸਿੰਘ ਬਸਰਾ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *