ਸਮਾਜ ਦੇ ਉਥਾਨ ਲਈ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ – ਔਲਖ

ਨਵੇਂ ਸੈਸ਼ਨ ਦੇ ਮੱਦੇਨਜ਼ਰ ਮਾਨਸਾ ਖੁਰਦ ਦੇ ਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ, ਮਾਨਸਾ ਖੁਰਦ ਵਿਖੇ ਨਵੇਂ ਸੈਸ਼ਨ ਦੇ ਮੱਦੇਨਜ਼ਰ ਐੱਲ. ਕੇ. ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੈੱਡ ਟੀਚਰ ਕਮਲਪ੍ਰੀਤ ਕੌਰ ਨੇ ਕਿਹਾ ਕਿ ਨੰਨ੍ਹੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨ ਲਈ ਸਨਮਾਨ ਵਜੋਂ ਬੈਗ ਅਤੇ ਹੋਰ ਲੋੜੀਂਦਾ ਸਮਾਨ ਤਕਸੀਮ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਅਮਨਦੀਪ ਸਿੰਘ ਔਲਖ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਨਸਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਅਤੇ ਉਥਾਨ ਲਈ ਨੰਨ੍ਹੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਲੋੜ ਹੈ । ਇਸ ਮੌਕੇ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੇ ਐੱਲ.ਕੇ .ਜੀ.ਅਤੇ ਯੂ.ਕੇ.ਜੀ. ਦੇ ਬੱਚਿਆਂ ਪੜ੍ਹਾਈ-ਲਿਖਾਈ ਨਾਲ ਸੰਬੰਧਿਤ ਸਮਾਨ ਅਤੇ ਬੈਗ ਵੰਡੇ ਗਏ। ਸਕੂਲ ਮੁਖੀ ਕਮਲਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸਕੂਲ ਵੱਲੋਂ ਵਧੀਆ ਨਤੀਜੇ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਅਮਨਦੀਪ ਸਿੰਘ,ਬਲਰਾਜ ਸਿੰਘ, ਮੈਡਮ ਮਨਮੀਤ ਸਰਮਾ,ਗੁਰਵਿੰਦਰ ਕੌਰ,ਮੋਨਿਕਾ ,ਰੇਨੂੰ ਬਾਲਾ, ਰਮਨਦੀਪ ਰੌਰ,ਹਰਪਾਲ ਕੌਰ, ਸਰਬਜੀਤ ਕੌਰ ਅਤੇ ਰਿੰਪੀ ਕੁਮਾਰ ਹਾਜ਼ਰ ਰਹੇ।
