September 28, 2025
#National

ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਖੇਤੀਬਾੜੀ ਮੁਲਾਜ਼ਮਾਂ ਦਾ ਰੋਸ ਧਰਨਾ ਲਗਾਤਾਰ ਜਾਰੀ

ਫਾਜ਼ਿਲਕਾ (ਮਨੋਜ ਕੁਮਾਰ) ਪੰਜਾਬ ਅੰਦਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ 900 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਮਸ਼ੀਨਰੀ ਦੀ ਸਮੇਂ ਸਮੇਂ ਤੇ ਨਿਗਰਾਨੀ ਨਾ ਕਰਨ ਦੇ ਦੋਸ਼ਾਂ ਹੇਠ ਜਾਰੀ ਕੀਤੇ ਨੋਟਿਸਾਂ ਦੇ ਵਿਰੋਧ ਵਿਚ ਪੂਰੇ ਸੂਬੇ ਅੰਦਰ ਰੋਸ ਪ੍ਰਦਰਸ਼ਨ ਜਾਰੀ ਹਨ। ਇਸ ਤਹਿਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਅਜ ਸਮੂਹ ਖੇਤੀਬਾੜੀ ਅਫਸਰਾਂ, ਖੇਤੀਬਾੜੀ ਵਿਕਾਸ ਅਫਸਰਾਂ, ਖੇਤੀਬਾੜੀ ਵਿਸਥਾਰ ਅਫਸਰਾਂ, ਖੇਤੀਬਾੜੀ ਸਬ ਇੰਸਪੈਕਟਰ, ਜੂਨੀਅਰ ਤਕਨੀਸ਼ੀਅਨ, ਆਤਮਾ ਵਿੰਗ ਸਮੇਤ ਵੱਖ-ਵੱਖ ਕੇਡਰਾ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਧਰਨਾ ਦਿੱਤਾ। ਇਸ ਮੌਕੇ ਸਾਂਝੀ ਐਕਸ਼ਨ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਜਿਲਾ ਹੈਡ ਕੁਆਟਰਾ ਤੇ ਧਰਨੇ ਅਤੇ ਪੈਨ ਡਾਊਨ ਹੜਤਾਲ ਜਾਰੀ ਰਹੇਗੀ ਅਤੇ ਜੇਕਰ ਸਰਕਰ ਨੇ ਉਹਨਾਂ ਨੂੰ ਜਾਰੀ ਕੀਤੇ ਬੇਬੁਨਿਆਦ ਨੋਟਿਸ ਵਾਪਿਸ ਨਾ ਲਏ ਤਾਂ 21 ਫਰਵਰੀ ਨੂੰ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ।

Leave a comment

Your email address will not be published. Required fields are marked *