ਹਾਜੀਪੁਰ ਪੁਲਿਸ ਨੇ ਕੀਤਾ ਇੱਕ ਭਗੋੜਾ ਗ੍ਰਿਫਤਾਰ

ਹੁਸ਼ਿਆਰਪੁਰ (ਜਸਵੀਰ ਸਿੰਘ ਪੁਰੇਵਾਲ) ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਵਿਪਨ ਕੁਮਾਰ ਡੀ.ਐਸ.ਪੀ. ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਪੀ.ਓ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਐਸ ਐਚ ਉ ਪੰਕਜ ਕੁਮਾਰ ਥਾਣਾ ਮੁੱਖੀ ਹਾਜ਼ੀਪੁਰ ਦੀ ਨਿਗਰਾਨੀ ਅਧੀਨ ਮੁਕੱਦਮਾ ਨੰਬਰ 18/ 406,420 ਧਰਾਵਾ ਤਹਿਤ ਥਾਣਾ ਹਾਜੀਪੁਰ ਵਿੱਚ ਕਥਿਤ ਦੋਸ਼ੀ ਤਰਲੋਕ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਰਾਜਧੰਨ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਮਾਨਯੋਗ ਅਦਾਲਤ ਵੱਲੋ 82/83 ਸੀ.ਆਰ.ਪੀ.ਸੀ ਤਹਿਤ ਭਗੋੜਾ ਕਰਾਰ ਦਿੱਤਾ ਗਿਆ ਸੀ ਜਿਸਨੂੰ ਅੱਜ ਗ੍ਰਿਫਤਾਰ ਕੀਤਾ ਗਿਆ ।
