ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਦੇ ਤਹਿਤ ਮਲਸੀਆ ਵਿਖੇ ਲਾਭ ਪੱਤਰੀਆਂ ਨੂੰ ਆਟਾ ਅਤੇ ਕਣਕ ਵੰਡੀ ਗਈ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਦੇ ਤਹਿਤ ਹਲਕਾ ਸ਼ਾਹਕੋਟ ਨਾਲ ਲਗਦੇ ਕਸਬਾ ਮਲਸੀਆ ਦੀ (ਪੱਤੀ ਲਕਸੀਆਂ) ਵਿਖੇ ਕਾਮਰੇਡ ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ (ਜਲੰਧਰ) ਅਤੇ ਉਨ੍ਹਾਂ ਦੇ ਨਾਲ ਮੈਂਬਰ ਪੰਚਾਇਤ ਜਸਵੀਰ ਸਿੰਘ, ਸਾਬਕਾ ਮੈਂਬਰ ਪੰਚਾਇਤ ਜਸਵਿੰਦਰ ਕੌਰ, ਤਾਰਾ ਸਿੰਘ ਥੰਮੂ ਵਾਲ, ਰਸ਼ੀਦ ਮਸੀਹ, ਜਸਵਿੰਦਰ ਕੌਰ ਪੰਚਾਇਤ ਮੈਂਬਰ, ਮੁਖਤਿਆਰ ਸਿੰਘ, ਸੁੰਦਰ ਸਿੰਘ ਸਤਪਾਲ ਸਿੰਘ,ਦੀ ਅਗਵਾਈ ਵਿੱਚ ਰਣਜੀਤ ਸਿੰਘ ਨਕੋਦਰ ਸਟੋਰ ਇੰਚਾਰਜ ਨੇ ਲਾਭਪਾਤਰੀਆਂ ਨੂੰ ਕਣਕ ਅਤੇ ਆਟਾ ਵੰਡਿਆ ਗਿਆ । ਅਤੇ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਪੁੱਛਕੇ ਹੀ ਕਣਕ ਅਤੇ ਆਟਾ ਵੰਡਿਆ ਗਿਆ।ਇਸ ਮੌਕੇ ਨਿਰਮਲ ਸਿੰਘ ਕਾਮਰੇਡ ਨੇ ਪੈ੍ਸ ਨਾਲ਼ ਗਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜੇ ਉਹ ਆਟਾ ਜਾਂ ਕਣਕ ਜਿਸ ਵੀ ਚੀਜ਼ ਦੀ ਮੰਗ ਕਰਦੇ ਉਨ੍ਹਾਂ ਨੂੰ ਉਹੋ ਹੀ ਦਿੱਤਾ ਜਾਂਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਘਰ -ਘਰ ਰਾਸ਼ਨ ਪਹੁੰਚਾਉਣ ਦਾ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ
