August 7, 2025
#Punjab

ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਆਟਾ ਸਕੀਮ ਅਤੇ ਡਿਪੂ ਹੋਲਡਰਾਂ ਨਾਲ ਸਰਕਾਰ ਦੀ ਧੱਕੇਸ਼ਾਹੀ – ਜਸਵੀਰ ਸਿੰਘ ਮਾਝੀ

ਭਵਾਨੀਗੜ੍ਹ (ਵਿਜੈ ਗਰਗ) ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਆਟਾ ਸਕੀਮ ਅਤੇ ਡਿਪੂ ਹੋਲਡਰਾਂ ਨਾਲ ਸਰਕਾਰ ਦੀ ਧੱਕੇਸ਼ਾਹੀ ਹੈ ਭਵਾਨੀਗੜ੍ਹ ਵਿਖੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਬਲਾਕ ਭਵਾਨੀਗੜ੍ਹ ਦੇ ਡਿਪੂ ਹੋਲਡਰ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਮਾਝੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਰਾਸ਼ਨ ਵੰਡਣ ਵਾਲੇ ਸਸਤੇ ਨੈੱਟਵਰਕ ਰਾਸ਼ਨ ਡਿਪੂਆਂ ਨੂੰ ਖਤਮ ਕਰਨ ਦੀ ਸੋਚੀ-ਸਮਝੀ ਜਾਸ ਹੈ ਮਾਝੀ ਨੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਐੱਨ.ਐੱਫ.ਐੱਸ.ਏ. ਨੂੰ ਖਤਮ ਕਰ ਦਿੱਤਾ ਹੈ ਕੇਂਦਰ ਸਰਕਾਰ ਵੱਲੋਂ ਗਰੀਬਾਂ ਨੂੰ ਭੇਜੀ ਗਈ ਕਣਕ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ, ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗਰੀਬ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੋਰੀਆਂ ‘ਤੇ ਉਨ੍ਹਾਂ ਦੀਆਂ ਤਸਵੀਰਾਂ ਲਗਾ ਕੇ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੇਂਦਰ ਵੱਲੋਂ ਭੇਜੀ ਗਈ ਕਣਕ ਨੂੰ ਸੱਚਮੁੱਚ ਹੀ ਗਰੀਬਾਂ ਵਿੱਚ ਵੰਡਣ ਦੀ ਇੱਛੁਕ ਹੁੰਦੀ ਤਾਂ 6 ਫਰਵਰੀ ਨੂੰ ਆਟਾ ਸਕੀਮ ਦੇਈ ਨਾਲ-ਨਾਲ ਸਾਰੇ ਡਿਪੂਆਂ ‘ਤੇ ਕਣਕ ਭੇਜਦੀ ਅਤੇ ਇਸ ਤੋਂ ਬਾਇਓਮੀਟ੍ਰਿਕ ਮਸ਼ੀਨਾਂ ਨਾ ਖੋਹਣੀਆਂ ਪੈਂਦੀਆਂ ਜਸਵੀਰ ਮਾਝੀ ਨੇ ਕਿਹਾ ਕੀ ਪੰਜਾਬ ਸਰਕਾਰ ਸਿਰਫ਼ ਵੋਟਾਂ ਦਾ ਲਾਭ ਲੈਣ ਲਈ ਸਾਡੇ ਘਰ ਖਰਾਬ ਕਰ ਰਹੀ ਹੈਪੰਜਾਬ ਸਰਕਾਰ ਕੇਵਲ ਵੋਟਾਂ ਦਾ ਲਾਹਾ ਲੈਣ ਲਈ ਸੂਬੇ ਦੇ ਖ਼ਜ਼ਾਨੇ ‘ਤੇ 670 ਕਰੋੜ ਦਾ ਬੋਝ ਪਾਇਆ ਗਿਆ ਮਾਝੀ ਨੇ ਕਿਹਾ ਕੀ ਆਟਾ ਕੁਦਰਤੀ ਤੌਰ ‘ਤੇ 15 ਦਿਨਾਂ ਵਿਚ ਖ਼ਰਾਬ ਹੋ ਜਾਂਦਾ ਹੈ, ਜਦੋਂਕਿ ਕਣਕ ਨੂੰ ਸਾਲਾਂ ਤੱਕ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ ਇਸ ਮੀਟਿੰਗ ਵਿੱਚ ਰੂਪ ਚੰਦ, ਸੰਜੀਵ ਕੁਮਾਰ, ਸਾਮ ਲਾਲ,ਮਨੀਸ਼ ਕੁਮਾਰ, ਸੋਮਾ ਸਿੰਘ, ਮੱਖਣ ਸਿੰਘ ਆਦਿ ਡਿਪੂ ਹੋਲਡਰ ਨੇ ਮੀਟਿੰਗ ਵਿਚ ਭਾਗ ਲਈ.

Leave a comment

Your email address will not be published. Required fields are marked *