ਅੱਖਾਂ ਦੀ ਮੁਫਤ ਜਾਂਚ ਕੈਂਪ ਦੌਰਾਨ 200 ਮਰੀਜਾਂ ਦੀਆਂ ਅੱਖਾਂ ਦਾ ਕੀਤਾ ਗਿਆ ਅਪ੍ਰੇਸ਼ਨ

ਨੂਰਮਹਿਲ, 26 ਫਰਵਰੀ (ਤੀਰਥ ਚੀਮਾ) ਨੂਰਮਹਿਲ ਦੇ ਨਜ਼ਦੀਕੀ ਪਿੰਡ ਗੁਮਟਾਲਾ ਵਿਖੇ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਵੱਲੋਂ ਅੱਖਾਂ ਦਾ 16 ਵਾਂ ਵਿਸ਼ਾਲ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ ਅੱਜ ਪਿੰਡ ਦੇ ਸਿੰਘ ਸਭਾ ਗੁਰੂਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ ਅਤੇ ਸਰਬੱਤ ਦਾ ਭਲਾ ਮੰਗਿਆ ਗਿਆ।ਜਾਣਕਾਰੀ ਦਿੰਦਿਆ ਦਰਸ਼ਨ ਸਿੰਘ ਪਾਹਲ, ਅਜੇ ਕੁਮਾਰ, ਮਨਦੀਪ ਸਿੰਘ ਪਾਹਲ ਨੇ ਦੱਸਿਆ ਕਿ 800 ਮਰੀਜਾਂ ਦੀ ਦੁੱਗਲ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਸੰਜੀਵ ਦੁੱਗਲ ਵਲੋਂ ਗਹਿਨਤਾ ਨਾਲ ਜਾਂਚ ਕੀਤੀ ਗਈ, 500 ਦੇ ਕਰੀਬ ਐਨਕਾਂ ਦਿੱਤੀਆਂ ਗਈਆਂ ਹਨ। 200 ਮਰੀਜਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਦੁੱਗਲ ਹਸਪਤਾਲ ਜਲੰਧਰ ਤੋਂ ਕਰਾਏ ਗਏ ਹਨ। ਪ੍ਰਬੰਧਕਾਂ ਵੱਲੋਂ ਬਹੁਤ ਹੀ ਸ਼ਿੱਦਤ ਨਾਲ ਮਰੀਜਾਂ ਨੂੰ ਜਲੰਧਰ ਹਸਪਤਾਲ ਪਹੁੰਚਾਇਆ ਗਿਆ ਅਤੇ ਇਲਾਜ਼ ਉਪਰੰਤ ਉਨਾਂ ਨੂੰ ਘਰੋਂ ਘਰੀ ਪਹੁੰਚਾਇਆ ਗਿਆ। ਚਾਹ ਪਾਣੀ ਅਤੇ ਅਤੁੱਟ ਲੰਗਰ ਵਰਤਾਇਆ ਗਿਆ । ਇਸ ਮੌਕੇ ਨਰਸੀ ਰਾਮ, ਹਰਜੀਤ ਸਿੰਘ, ਬਲਵੀਰ ਸਿੰਘ ਪਾਹਲ, ਸੁਰਿੰਦਰ ਸਿੰਘ, ਪਰਦੀਪ ਕੁਮਾਰ ਕੈਨੇਡਾ, ਰਣਜੀਤ ਸਿੰਘ ਕੈਨੇਡਾ, ਰਾਣਾ ਪਾਹਲ ਯੂ ਐਸ ਏ, ਜੋਗਾ ਸਿੰਘ, ਸੋਢੀ ਸਿੰਘ ਕੈਨੇਡਾ, ਅਮਰੀਕ ਸਿੰਘ ਬੰਟੂ, ਤਰਸੇਮ ਸਿੰਘ ਯੂ ਐਸ ਏ, ਹਾਕਮ ਸਿੰਘ, ਕੁਲਦੀਪ ਰਾਮ ਆਦਿ ਵਲੋਂ ਸਹਿਯੋਗ ਕੀਤਾ ਗਿਆ ਅਤੇ ਸੇਵਾ ਨਿਭਾਈ ਗਈ।
