ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨਜ਼ਦੀਕ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗਿਆਨੀ ਅਵਤਾਰ ਸਿੰਘ ਦੇ ਕੀਰਤਨੀ ਜੱਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ, ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ ਸਿੰਧੜ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਤੇ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਨੇ ਉਚੇਚੇ ਤੌਰ ’ਤੇ ਸਿ਼ਰਕਤ ਕੀਤੀ, ਜਿੰਨ੍ਹਾਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸਖ਼ਸ਼ੀਅਤਾਂ ਅਤੇ ਜੱਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ), ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਮੀਤ ਰੱਲ, ਉੱਪ ਪ੍ਰਧਾਨ ਸੰਦੀਪ ਕੁਮਾਰ ਰੱਲ, ਖਜ਼ਾਨਚੀ ਜਗਦੀਸ਼ ਰੱਲ ਤੇ ਤੀਰਥ ਰਾਮ ਰੱਲ, ਸਕੱਤਰ ਤਜਿੰਦਰ ਕੁਮਾਰ ਰੱਲ ਤੇ ਭੂਸ਼ਣ ਕੁਮਾਰ ਰੱਲ, ਅਸ਼ਵਨੀ ਕੁਮਾਰ, ਸੁਰਜੀਤ ਪਾਲ, ਸੁਖਦੇਵ ਲਾਲ ਰੱਲ, ਦਲਵੀਰ ਚੰਦ ਰੱਲ, ਚੰਦਨ ਰੱਲ, ਗੋਵਿੰਦ ਰੱਲ, ਕਮਲਜੀਤ ਰੱਲ (ਬੰਟੀ), ਸੁਰਿੰਦਰ ਸਿੰਘ, ਕਰਨੈਲ ਸਿੰਘ, ਮੱਖਣ ਸਿੰਘ (ਯੂ.ਕੇ.), ਸੁਖਦੀਪ ਸਿੰਘ ਟੁਰਨਾ, ‘ਆਪ’ ਆਗੂ ਰਮੇਸ਼ ਹੰਸ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਅਸ਼ੀਸ਼ ਅਗਰਵਾਲ, ਜਸਪਾਲ ਸਿੰਘ ਮਿਗਲਾਣੀ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਸਾਬਕਾ ਐਮ.ਸੀ. ਬੀਬੀ ਤੇਜ ਕੌਰ, ਨਵਜੋਤ ਕੌਰ ਸਹੋਤਾ, ਰਾਖੀ ਮੱਟੂ, ਅਮਰਜੀਤ ਕੌਰ ਸਚਦੇਵਾ, ਰਾਜੀਵ ਸਹਿਗਲ, ਮੰਗਾ ਮੱਟੂ, ਸੋਢੀ ਸਿੰਘ, ਮਨੋਜ ਅਰੋੜਾ, ਬਲਜਿੰਦਰ ਸਿੰਘ ਖਿੰਡਾ, ਕੁਲਦੀਪ ਸਿੰਘ ਦੀਦ, ਸੁੱਚਾ ਗਿੱਲ, ਡਾ. ਸੁਰਿੰਦਰ ਭੱਟੀ, ਡਾ. ਗੁਰਪ੍ਰੀਤ ਸਿੰਘ ਮੈਡੀਕਲ ਅਫ਼ਸਰ, ਸੁਰਿੰਦਰਪਾਲ ਸਿੰਘ ਫਾਰਮੇਸੀ ਅਫ਼ਸਰ, ਕਪਿਲ ਚੋਪੜਾ, ਡਾ. ਮਨੀ, ਸਾਬਕਾ ਐਮ.ਸੀ. ਪਵਨ ਅਗਰਵਾਲ, ਪਰਮਜੀਤ ਸਿੰਘ ਪੰਮਾ, ਟੋਨੀ ਸਾਬਕਾ ਸਰਪੰਚ, ਸੁੱਚਾ ਗਿੱਲ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਬੰਟੀ ਬੱਠਲਾ ਪ੍ਰਧਾਨ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ, ਯਸ਼ਪਾਲ ਗੁਪਤਾ, ਸਾਬਕਾ ਐਮ.ਸੀ. ਰੌਮੀ ਗਿੱਲ, ਡਾ. ਅਮਨਦੀਪ, ਤਰਲੋਕ ਸਿੰਘ ਰੂਪਰਾ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
