ਨਿਰੰਕਾਰੀ ਮਿਸ਼ਨ ਵਲੋਂ ਨਕੋਦਰ ਦੀ ਨਹਿਰ ਦੀ ਕੀਤੀ ਸਫਾਈ

ਨਕੋਦਰ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਤ ਨਿਰੰਕਾਰੀ ਭਵਨ ਬਰਾਂਚ ਨਕੋਦਰ ਦੇ ਸੰਯੋਜਕ ਗੁਰਦਿਆਲ ਸਿੰਘ ਭਾਟੀਆ ਅਤੇ ਮਹਿਤਪੁਰ ਦੇ ਮੁੱਖੀ ਸੱਤਪਾਲ ਸਿੰਘ ਜੌਹਲ ਦੋਵਾਂ ਬ੍ਰਾਂਚਾਂ ਵਲੋਂ “Project Amrit” ਦੇ ਤਹਿਤ ਨਕੋਦਰ ਦੀ ਨਹਿਰ ਦੀ ਸਫ਼ਾਈ ਕੀਤੀ ਗਈ। ਜਿਸ ਵਿਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ। ਨਕੋਦਰ ਦੇ ਸੰਯੋਜਕ ਮਹਾਤਮਾਂ ਗੁਰਦਿਆਲ ਸਿੰਘ ਭਾਟੀਆ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲ ਦੇ ਸਰੋਤਾਂ ਦੀ ਸੰਭਾਲ ਕਰਨਾ ਸਾਡਾ ਪਹਿਲਾ ਫ਼ਰਜ਼ ਹੈ ਅਤੇ ਗੰਦਗੀ ਅੰਦਰ ਹੋਵੇ ਜਾਂ ਬਾਹਰ ਦੋਨੋ ਹਾਨੀਕਾਰਕ ਹਨ ਅਤੇ ਨਾਲ ਦੀ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਸਤਿਗੁਰੂ ਦਾ ਇਹ ਸੰਦੇਸ਼ ਦਿੱਤਾ ਕਿ ਸਵੱਛ ਜਲ ਸਵੱਛ ਕਲ, ਜਲ ਬਚਾਓ ਕਲ ਬਚਾਓ, ਪ੍ਰਦੂਸ਼ਿਤ ਪਾਣੀ ਹਮਾਰੀ ਹਾਣੀ ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਭਾਰਤ ਭਰ ਵਿਚ 25 ਫਰਵਰੀ ਦਿਨ ਐਤਵਾਰ ਨੂੰ ਭਾਰਤ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1533 ਤੋਂ ਵੱਧ ਸਥਾਨਾਂ ‘ਤੇ 11 ਲੱਖ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਗਿਆ।ਬਾਬਾ ਹਰਦੇਵ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਪ੍ਰੋਜੈਕਟ ਅੰਮ੍ਰਿਤ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ‘ਤੇ ਹਾਜ਼ਰ ਮਹਿਮਾਨ ਗੌਰਵ ਜੈਨ ਪ੍ਰਦਾਨ ਸਿਟੀ ਕਾਂਗਰਸ ਨਕੋਦਰ, ਪਵਨ ਗਿੱਲ ਵਾਈਸ ਪ੍ਰਦਾਨ ਮਿਉਂਸੀਪਲ ਕਮੇਟੀ ਨਕੋਦਰ, ਅਸ਼ਵਨੀ ਕੋਹਲੀ ਸਾਬਕਾ ਨਗਰ ਕੌਂਸਲ ਪ੍ਰਦਾਨ ਨਕੋਦਰ, ਸਮਾਜ ਸੇਵਕ ਸੁਨੀਲ ਮਹਾਜਨ, ਡਿੰਪਲ ਛਾਬੜਾ ਨੂਰਮਹਿਲ, ਪ੍ਰਬਲ ਕੁਮਾਰ ਜੋਸ਼ੀ ਪ੍ਰਿੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, ਨਹਿਰੀ ਵਿਭਾਗ ਤੋਂ ਹਰਬੰਸ ਸਿੰਘ ਨੇ ਮਿਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਸ਼ਨ ਨੇ ਨਿਸ਼ਚਿਤ ਤੌਰ ‘ਤੇ ਪਾਣੀ ਦੀ ਸੰਭਾਲ ਅਤੇ ਜਲ ਸਵੱਛਤਾ ਦੇ ਇਸ ਕਲਿਆਣਕਾਰੀ ਪ੍ਰੋਜੈਕਟ ਰਾਹੀਂ ਕੁਦਰਤ ਦੀ ਸੰਭਾਲ ਲਈ ਯੋਗਦਾਨ ਪਾਇਆ ਹੈ ਜੋ ਕਿ ਇੱਕ ਮਹੱਤਵਪੂਰਨ ਕਦਮ ਹੈ।
