August 7, 2025
#National

ਰੰਗ ਮੰਚ ਦੇ ਸ਼ਹੀਦ ਮਾਸਟਰ ਮੱਖਣ ਕ੍ਰਾਂਤੀ ਜੀ ਦੀ ਯਾਦ ਵਿੱਚ ਸੱਤਵਾਂ ਕ੍ਰਾਂਤੀ ਮੇਲਾ 10 ਮਾਰਚ 2024 ਨੂੰ ਹੋਵੇਗਾ

ਫਿਲੌਰ (ਮਨੋਜ ਕੁਮਾਰ) ਹਰ ਸਾਲ ਦੀ ਤਰ੍ਹਾਂ ਪ੍ਰਗਤੀ ਕਲਾ ਕੇਂਦਰ (ਰਜਿ:) ਲਾਂਦੜਾ ਜਲੰਧਰ ਵੱਲੋਂ ਇਕਾਈ ਜਲਾਲਾਬਾਦ, (ਇਕਾਈ ਸੰਗੋਵਾਲ , ਇਕਾਈ ਖੰਨਾ, ਇਕਾਈ ਮਹਿਦੂਦਾਂ ਅਤੇ ਇਕਾਈ ਹਾਥਰਸ (ਉੱਤਰ ਪ੍ਰਦੇਸ਼) ਅਤੇ ਪ੍ਰਗਤੀ ਆਰਟਿਸਟ ਗਰੁੱਪ (ਭਾਰਤੀ) ਦੇ ਸਹਿਯੋਗ ਨਾਲ ‘ ਸੱਤਵਾਂ ਕ੍ਰਾਂਤੀ ਮੇਲਾ’ 10 ਮਾਰਚ 2024 ਨੂੰ ਕਰਵਾਇਆ ਜਾ ਰਿਹਾ ਹੈ । ਇਹ ਮੇਲਾਂ ‘ ਕ੍ਰਾਂਤੀ ਭਵਨ (ਪਿੰਡ ਪਾਲ ਨੌਂ, ਪਾਲ-ਕਾਦੀਮ,ਤਹਿਸੀਲ ਫਿਲੌਰ (ਜਲੰਧਰ) ਵਿੱਚ (ਦਿਨ ਐਤਵਾਰ ਠੀਕ 10 ਵਜੇ ਕਰਵਾਇਆ ਜਾ ਰਿਹਾ ਹੈ ਜੋ ਕਿ ਰੰਗ ਮੰਚ ਅਤੇ ਵਿਹੜਿਆਂ ਦੇ ਕਲਾਕਾਰ, ਨਾਟਕਕਾਰ , ਕ੍ਰਾਂਤੀਕਾਰੀ ਯੋਧੇ ਮਾਸਟਰ ਮੱਖਣ ਕ੍ਰਾਂਤੀ ਜੀ ਦੀ ਯਾਦ ਵਿੱਚ ਹੋਵੇਗਾ | ਇਹ ਮੇਲਾ ਦੇਸ਼ ਦੇ ਪ੍ਰਸਿੱਧ ਸਿਹਤ-ਸਿੱਖਿਆ ਤੇ ਕੁਦਰਤੀ ਖੇਤੀ ਵਿਗਿਆਨੀ ਮਰਹੂਮ ਡਾ. ਅਮਰ ਸਿੰਘ ਅਜ਼ਾਦ ਜੀ ਨੂੰ ਸਮਰਪਿਤ ਹੈ । ਇਸ ਵਿੱਚ 30ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ, ਲੋਕ ਕਵੀ ‘ ਚਰਨ ਦਾਸ ਨਿਧੜਕ ਯਾਦਗਾਰੀ ਪੁਰਸਕਾਰ ਅਤੇ ਮਾਸਟਰ ਮੱਖਣ ਕ੍ਰਾਂਤੀ ਲੈਕਚਰਾਰ ਐਵਾਰਡ’ ਨਾਲ਼ ਪ੍ਰਸਿੱਧ ਸ਼ਖਸ਼ੀਅਤਾਂ ਨੂੰ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਉੱਘੇ ਵਿਦਵਾਨਾਂ, ਸਾਹਿਤਕਾਰ, ਲੇਖਕ ਤੇ ਨਾਟਕਕਾਰ ਇਸ ਮੇਲੇ ਵਿੱਚ ਸ਼ਾਮਿਲ ਹੋਣਗੇ ਤੇ ਆਪਣੇ ਵਿਚਾਰ ਪੇਸ਼ ਕਰਨਗੇ ਵੱਖ – ਵੱਖ ਨਾਟਕ ਟੀਮਾਂ ਵੱਲੋਂ ਨਾਟਕ ਤੇ ਕੋਰੀਓਗ੍ਰਾਫ਼ੀਆਂ ਦਾ ਮੰਚਨ ਕੀਤਾ ਜਾਵੇਗਾ। ਵੱਖ- ਵੱਖ ਲੇਖਕਾਂ ਦੀਆਂ ਕਿਤਾਬਾਂ ਰੀਲੀਜ਼ ਕੀਤੀਆਂ ਜਾਣਗੀਆਂ।ਪ੍ਰਗਤੀ ਆਰਟਿਸਟ ਗਰੁੱਪ (ਭਾਰਤ) ਵੱਲੋਂ ਪੋਰਟਰੇਟ ਪੇਂਟਿਗ ਮੁਕਾਬਲਾ ਕਰਵਾਇਆ ਜਾਵੇਗਾ ਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਵੇਗੀ। ਦਰਸ਼ਕਾਂ ਦਾ ਸਾਹਿਤ ਤੇ ਗਿਆਨ ਨੂੰ ਵਧਾਉਣ ਲਈ ਬੁੱਕ ਸਟਾਲ ਤੇ ਮਿਸ਼ਨਰੀ ਸਟਾਲ ਇੱਕ ਮੇਲੇ ਵਿੱਚ ਖਿੱਚ ਦਾ ਕੇਂਦਰ ਹੋਣਗੇ।

Leave a comment

Your email address will not be published. Required fields are marked *