ਰੇਹੜੀ ਵਾਲਿਆਂ ਨੂੰ ਧੱਕੇ, ਗੱਡੀਆਂ ਵਾਲਿਆਂ ਉੱਪਰ ਕੋਈ ਕਾਰਵਾਈ ਨਹੀਂ

ਨੂਰਮਹਿਲ 26 ਫਰਵਰੀ (ਜਸਵਿੰਦਰ ਸਿੰਘ ਲਾਂਬਾ) ਨਗਰ ਕੌਸ਼ਲ ਨੂਰਮਹਿਲ ਨੇ ਇਤਿਹਾਂਸਕ ਸਰੵਾਂ ਵਾਲੀ ਸੜਕ ਨੂੰ ਨੌ ਪਾਰਕਿੰਗ ਜੋਨ ਐਲਾਨਿਆ ਹੋਇਆ ਹੈ। ਇਸ ਸੜਕ ਤੇ ਨਗਰ ਕੌਸ਼ਲ ਵੱਲੋਂ ਲੱਖਾਂ ਰੁਪਏ ਦੇ ਨੋ ਪਾਰਕਿੰਗ ਬੋਰਡ ਲਗਾਏ ਗਏ ਤੇ ਦੁਕਾਨਦਾਰਾ ਤੇ ਰੇਹੜੀਆਂ ਵਾਲਿਆਂ ਨੂੰ ਬਕਾਇਦਾ ਯੈਲੋ ਲਾਈਟਾਂ ਬਣਾ ਕੇ ਦਿੱਤੀਆਂ ਗਈਆਂ। ਪਿਛਲੇ ਸਮੇਂ ਵਿਚ ਇਸ ਸੜਕ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਪੑਸ਼ਾਸ਼ਨ ਵੱਲੋਂ ਕਦਮ ਵੀ ਚੁੱਕੇ ਗਏ ਪਰ ਬਦਕਿਸਮਤੀ ਇਹ ਰਾਜਨੀਤਿਕ ਆਗੂਆਂ ਦੀ ਦਖ਼ਲ ਅੰਦਾਜ਼ੀ ਨਾਲ ਸਿਰੇ ਨਹੀਂ ਚੜ ਸਕਿਆ। ਇਸ 82 ਫੁੱਟ ਸੜਕ ਤੇ ਗੱਡੀਆਂ ਦੀ ਪਾਰਕਿੰਗ ਬਣੀ ਹੋਈ ਹੈ। ਪਰ ਨਗਰ ਕੌਸ਼ਲ ਤੇ ਪੁਲਿਸ ਪੑਸ਼ਾਸ਼ਨ ਇਸ ਪੑਤੀ ਗੰਭੀਰ ਨਹੀਂ। ਪੁਲਿਸ ਪੑਸ਼ਾਸ਼ਨ ਵੱਲੋਂ ਰੇਹੜੀਆਂ ਵਾਲਿਆਂ ਨੂੰ ਤਾ ਇੱਥੋ ਰੇਹੜੀਆਂ ਚੁੱਕਣ ਲਈ ਕਹਿ ਦਿੱਤਾ ਜਾਂਦਾ ਹੈ। ਪਰ ਇੱਥੇ ਲੱਗੀਆਂ ਗੱਡੀਆਂ ਸ਼ਾਇਦ ਇੰਨਾ ਨੂੰ ਦਿਖਾਈ ਨਹੀਂ ਦਿੰਦੀਆਂ। ਪੁਲਿਸ ਪੑਸ਼ਾਸ਼ਨ ਨੂੰ ਇੰਨਾ ਗੱਡੀਆਂ ਤੋਂ ਇੱਥੋਂ ਕੱਢਣਾ ਚਾਹੀਦਾ ਹੈ ਤੇ ਨਗਰ ਕੌਸ਼ਲ ਵੱਲੋਂ ਬਣਾਈ ਗਈ ਪਾਰਕਿੰਗ ਵਿਚ ਗੱਡੀਆਂ ਖੜੀਆਂ ਕਰਨ ਲਈ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਜੇਕਰ ਪੑਸ਼ਾਸ਼ਨ ਨੂੰ ਇਤਿਹਾਂਸਕ ਸਰੵਾਂ ਦੀ ਖੂਬਸੂਰਤੀ ਦਾ ਏਨਾ ਖਿਆਲ ਹੈ ਤਾਂ ਇਸ ਸੜਕ ਨੂੰ ਗੱਡੀਆਂ ਤੋਂ ਮੁਕਤ ਕਰਵਾਉਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਅੱਜ ਕੱਲ ਪੑਵਾਸੀ ਭਾਰਤੀਆਂ ਦੀ ਆਮਦ ਨਾਲ ਇਸ ਸੜਕ ਦੇ ਉੱਪਰ ਤੋ ਵੀ ਲੰਘਣਾ ਏਨਾ ਮੁਸ਼ਕਲ ਹੈ। ਲੋਕ ਪੈਦਲ ਵੀ ਨਹੀ ਲੰਘ ਸਕਦੇ। ਪਿਛਲੇ ਦਿਨੀ ਇਕ ਆਪ ਆਗੂ ਨੇ ਵੀ ਫੇਸਬੁੱਕ ਤੇ ਲਾਈਵ ਹੋ ਕੇ ਇਹ ਮੁੱਦਾ ਪੑਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ।
