ਪਿੰਡ ਧਾਲੀਵਾਲ ਵਿਖੇ ਸ਼੍ਰੀ ਵਿਸ਼ਵਕਰਮਾ ਜਯੰਤੀ ਮਹਾਂਉਤਸਵ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ

ਹੁਸ਼ਿਆਰਪੁਰ (ਭੁਪਿੰਦਰ ਸਿੰਘ) ਹਰਿਆਣੇ ਤੋਂ ਸ਼ਾਮਚੁਰਾਸੀ ਰੋਡ ਤੇ ਸਥਿਤ ਪਿੰਡ ਧਾਲੀਵਾਲ ਵਿਖੇ ਧੰਨ ਧੰਨ ਭਗਵਾਨ ਬਾਬਾ ਵਿਸ਼ਵਕਰਮਾ ਜੀ ਜਯੰਤੀ ਮਹਾਂਉਤਸਵ ਸਮੂਹ ਕਾਰੀਗਰ, ਠੇਕੇਦਾਰ, ਦੁਕਾਨਦਾਰ ਵੀਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਸ ਪਵਿੱਤਰ ਅਸਥਾਨ ਦੇ ਮੁੱਖ ਸੇਵਾਦਾਰ ਸਰਦਾਰ ਪਰਮਿੰਦਰ ਸਿੰਘ ਪਨੇਸਰ ਜੀ ਨੇ ਪੱਤਰਕਾਰ ਭੁਪਿੰਦਰ ਸਿੰਘ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 9 ਵਜੇ ਸ਼੍ਰੀ ਵਿਸ਼ਵਕਰਮਾ ਪੂਜਾ, 10 ਵਜੇ ਝੰਡਾ ਸਾਹਿਬ ਦੀ ਰਸਮ ਨਿਭਾਉਂਦੇ ਹੋਏ ਲੜਕੀਆਂ ਦੁਆਰਾ ਝੰਡੇ ਦਾ ਗੀਤ ਗਾਇਣ ਕੀਤਾ ਗਿਆ। ਇਹਨਾਂ ਸਾਰੀਆਂ ਰਸਮਾਂ ਨੂੰ ਕਰਨ ਤੋਂ ਬਾਅਦ ਵੱਖ ਵੱਖ ਕਲਾਕਾਰਾਂ ਵਾਸਤੇ ਸਟੇਜ ਦੀ ਸਜਾਵਟ ਕੀਤੀ ਗਈ। ਜਿਸ ਵਿੱਚ ਸਟੇਜ ਦੀ ਬਾਖ਼ੂਬੀ ਸੇਵਾ ਬਖਸ਼ੀਸ਼ ਸਿੰਘ ਡਡਿਆਣਾ ਤੇ ਗੁਲਜਿੰਦਰ ਸਿੰਘ ( ਵੱਡੂ ਸ਼ਾਹ) ਬੁਲੋਵਾਲ ਵਲੋਂ ਨਿਭਾਈ ਗਈ। ਇਸ ਮੌਕੇ ਭਜਨ ਮੰਡਲੀ ਮਿਰਜ਼ਾਪੁਰ, ਪੰਜਾਬੀ ਗਾਇਕ ਮਲਕੀਤ ਬੁੱਲਾਂ ਵਲੋਂ ਸਰਦਾਰ ਪਰਮਿੰਦਰ ਸਿੰਘ ਪਨੇਸਰ ਦੀਆਂ ਲਿਖੀਆਂ ਰਚਨਾ ਪੇਸ਼ ਕੀਤੀਆਂ ਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਖ ਵੱਖ ਅਹੁਦੇਦਾਰਾਂ ਨੂੰ ਤੇ ਸੇਵਾਦਾਰਾਂ ਨੂੰ ਅਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਜਿਨ੍ਹਾਂ ਨੇ ਕਿ ਬੜੇ ਹੀ ਤਨ ਮਨ ਨਾਲ ਇਸ ਅਸਥਾਨ ਤੇ ਸੇਵਾ ਕੀਤੀ।ਇਸ ਮੌਕੇ ਸਰਦਾਰ ਪਰਮਿੰਦਰ ਸਿੰਘ ਪਨੇਸਰ ਵਲੋਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਚਾਹ ਪਕੌੜੇ ਤੇ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਕਾਫ਼ੀ ਗਿੱਣਤੀ ਵਿੱਚ ਸੰਗਤਾਂ ਨੇ ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
