September 27, 2025
#National

ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਅਤੇ ਗਿੱਧੇ ਵਿੱਚ ਮੱਲਾਂ ਮਾਰੀਆਂ

ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਅਤੇ ਗਿੱਧੇ ਵਿੱਚ ਮੱਲਾਂ ਮਾਰੀਆਂ ਇੰਡੀਅਨ ਕਲਚਰਲ ਐਸੋਸੀਏਸ਼ਨ (ਰਜਿ )ਕਰਤਾਰਪੁਰ ਵਲੋ 38 ਵਾ ਸਰਵ ਭਾਰਤੀ ਲੋਕ ਕਲਾਵਾ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਇਡ ਨਕੋਦਰ ਦੇ ਵਿਦਿਆਰਥੀਆਂ ਨੇ ਆਪਣਾ ਹੁਨਰ ਦਿਖਾਇਆ। ਦੋ ਦਿਨ ਚਲੇ ਸਰਵ ਭਾਰਤੀ ਮੁਕਾਬਲਿਆਂ ਚ ਕਾਲਜ ਦੀ ਭੰਗੜਾ ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ ਨਗਦ ਰਾਸ਼ੀ ਨਾਲ ਸਨਮਾਨ ਪ੍ਰਾਪਤ ਕੀਤਾ ਤੇ ਕਾਲਜ ਦੀ ਗਿਧਾ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਲਕੀ ਸਹੋਤਾ ਨੂੰ ਬੈਸਟ ਭੰਗੜਾ ਦਾ ਵੀ ਖਤਾਬ ਮਿਲਿਆ ਇਨ੍ਹਾਂ ਮੁਕਾਬਲਿਆਂ ਚ ਲੋਕ ਗਾਇਕੀ ਵਿੱਚ ਕਾਲਜ ਦੇ ਵਿਦਿਆਰਥੀ ਜਸਕਰਨ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਸੁਹਾਗ ਘੋੜੀਆਂ ਦੇ ਮੁਕਾਬਲਿਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਹੌਸਲਾ ਅਫ਼ਜ਼ਾਈ ਇਨਾਮ ਪ੍ਰਾਪਤ ਕੀਤਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰਬਲ ਕੁਮਾਰ ਜੋਸ਼ੀ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਇਸ ਖੁਸ਼ੀ ਦੇ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਜਗੀਰ ਸਿੰਘ ਸੋਹੀ, ਸਕੱਤਰ ਸ.ਗੁਰਪ੍ਰੀਤ ਸਿੰਘ ਸੰਧੂ ਖ਼ਜ਼ਾਨਚੀ ਸ.ਸੁਖਬੀਰ ਸਿੰਘ ਸੰਧੂ ਹਾਜ਼ਰ ਸਨ ਉਨਾਂ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਨਾਂ ਦੇ ਹੌਸਲੇ ਨੂੰ ਹੋਰ ਵਧਾਇਆ ਨਾਲ ਹੀ ਉੰਨਾ ਨੇ ਕਾਲਜ ਦੇ ਭੰਗੜਾ ਅਤੇ ਗਿੱਧਾ ਟੀਮ ਦੇ ਕੋਚ ਸ. ਰਾਜਬੀਰ ਸਿੰਘ ਮੱਲੀ ਢੋਲੀ ਮਾਸਟਰ ਜਨਕ ਰਾਜ ਜੀ ਨੂੰ ਵੀ ਵਧਾਇਆ ਦਿੱਤੀਆਂ ਅਤੇ ਉਨ੍ਹਾਂ ਦੇ ਕੰਮ ਦੀ ਸਰਾਹਨਾ ਕੀਤੀ ਇਸ ‌ਮੌਕੇ ਪ੍ਰੋ ਹਰਨੇਕ ਸਿੰਘ ਮੁਖੀ ਪੰਜਾਬੀ ਵਿਭਾਗ ਕਾਲਜੀਏਟ ਸਕੂਲ ਦੀ ਕੋਆਰਡੀਨੇਟਰ ਮੈਡਮ ਖੁਸ਼ਦੀਪ ਕੌਰ ਪ੍ਰੋ ਸ਼ਲੰਦਰ ਸ਼ਾਰਦਾ, ਪ੍ਰੋ ਮਨਪ੍ਰੀਤ ਕੌਰ ਪ੍ਰੋ ਰਮਨਦੀਪ ਵੀ ਹਾਜ਼ਰ ਸਨ।

Leave a comment

Your email address will not be published. Required fields are marked *