ਚੋਰਾਂ ਵੱਲੋਂ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਵਿਖੇ ਮੋਗਾ ਰੋਡ ਤੇ ਬੀਤੀ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਦੁਕਾਨ ਮਾਲਕ ਗੁਰਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਫਾਜਲਵਾਲ ਨੇ ਦੱਸਿਆ ਕਿ ਉਹਨਾਂ ਦੀ ਮੋਗਾ ਰੋਡ ਸ਼ਾਹਕੋਟ ਵਿਖੇ ਸਤਿਸੰਗ ਘਰ ਦੇ ਨਜ਼ਦੀਕ ਗੁਰਦੇਵ ਆਟੋ ਇਲੈਕਟੋ੍ਨਕਿਸ ਦੀ ਦੁਕਾਨ ਹੈ, ਜਿੱਥੇ ਉਹਨਾਂ ਵੱਲੋਂ ਗੱਡੀਆਂ ਅਤੇ ਇੰਨਵਰਟਰਾਂ ਦੀਆਂ ਬੈਟਰੀਆਂ ਰੱਖੀਆਂ ਹਨ। ਉਹਨਾਂ ਦੱਸਿਆ ਕਿ ਸਵੇਰੇ ਕਰੀਬ 6:30 ਵਜੇ ਉਹਨਾਂ ਦੇ ਗੁਆਢੀ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਉਹਨਾਂ ਦੱਸਿਆ ਕਿ ਜਦ ਅਸੀਂ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਦੋਵੇਂ ਸ਼ਟਰ ਟੁਟੇ ਹੋਏ ਸਨ ਅਤੇ ਦੁਕਾਨ ਦੇ ਬਾਹਰ ਲੱਗੇ ਚਾਰ ਸੀ.ਸੀ ਟੀ.ਵੀ ਕੈਮਰੇ ਵੀ ਟੁੱਟੇ ਪਏ ਸਨ। ਉਹਨਾਂ ਦੱਸਿਆ ਦੁਕਾਨ ਦੇ ਡਬਲ ਸ਼ਟਰ ਲੱਗੇ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾ ਰਿਹਾ। ਉਹਨਾਂ ਦੱਸਿਆ ਕਿ ਜਦ ਉਹਨਾਂ ਨੇ ਸੀ.ਸੀ ਟੀ.ਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਉਸ ਵਿੱਚ ਤਿੰਨ ਚੋਰ ਜਿਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਉਹ ਕਰੀਬ ਰਾਤ 12:30 ਵਜੇ ਦੁਕਾਨ ਦੇ ਸ਼ਟਰ ਤੋੜਦੇ ਨਜ਼ਰ ਆ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਸ਼ਾਹਕੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
