ਡੇਰਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਵਿਖੇ 8 ਮਾਰਚ ਨੂੰ ਮਨਾਇਆ ਜਾਵੇਗਾ ਸ਼ਿਵਰਾਤਰੀ ਦਾ ਤਿਉਹਾਰ

ਸ਼ਾਹਕੋਟ, 4 ਮਾਰਚ (ਰਣਜੀਤ ਬਹਾਦੁਰ) ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਡੇਰਾ ਮੁਰਲੀ ਦਾਸ ਸ਼ਿਵ ਮੰਦਿਰ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ, ਵਾਈਸ ਚੇਅਰਮੈਨ ਪੰਡਿਤ ਬਨਵਾਰੀ ਲਾਲ, ਮਿੰਟੂ ਸਿੰਗਲਾ, ਪ੍ਰਧਾਨ ਰਾਜੀਵ ਗੁਪਤਾ, ਵਾਈਸ ਪ੍ਰਧਾਨ ਰਜਿੰਦਰ ਗੁਪਤਾ, ਸੈਕਟਰੀ ਸੰਜੀਵ ਗੁਪਤਾ ਅਤੇ ਕੈਸ਼ੀਅਰ ਜੈ ਪਾਲ ਗੁਪਤਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਵਿਖੇ 8 ਮਾਰਚ ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਰਾਤ 8 ਵਜੇ ਤੋ ਭਗਵਾਨ ਸ਼ਿਵ ਦੇ ਹੁਕਮ ਤੱਕ ਪ੍ਰਸਿਧ ਭਜਨ ਗਾਇਕ ਟਿੰਕੂ ਜਲਾਲਪੁਰੀ ( ਟਾਂਡਾ ) ਵਾਲੇ ਭਗਵਾਨ ਸ਼ਿਵ ਜੀ ਦਾ ਗੁਣਗਾਨ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੱਮਲ ਕਰ ਲਏ ਗਏ ਹਨ ਅਤੇ ਘਰ ਘਰ ਜਾ ਕੇ ਸ਼ਿਵ ਭਗਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਸ਼ਿਵ ਭਗਤ ਸ਼ਿਵ ਜੀ ਦੇ ਦਰਸ਼ਨਾਂ ਤੋ ਵਾਂਝਾ ਨਾਂ ਰਿਹ ਜਾਵੇ। 09 ਮਾਰਚ ਨੂੰ ਦੁਪਿਹਰ ਕਰੀਬ 12 ਵਜੇ ਤੋ ਪ੍ਰਭੂ ਇੱਛਾ ਤੱਕ ਅਤਿੱਟ ਲੰਗਰ ਚੱਲੇਗਾ।
