ਪੋਲੀਓ ਬੂੰਦਾਂ ਪਿਲਾਈਆ ਗਈਆਂ

ਨੂਰਮਹਿਲ, 4 ਮਾਰਚ (ਜਸਵਿੰਦਰ ਸਿੰਘ ਲਾਂਬਾ) ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਬਲਾਕ ਜੰਡਿਆਲਾ ਵਿੱਚ 3 ਤੋਂ 5 ਮਾਰਚ ਤੱਕ ਚੱਲਣ ਵਾਲੇ ਪੋਲੀਓ ਰਾਊਡ ਵਿੱਚ 0 ਤੋ 5 ਸਾਲ ਤੱਕ ਦੇ 4600 ਬੱਚਿਆਂ ਨੂੰ ਪਹਿਲੇ ਦਿਨ ਬੂਥਾਂ ‘ਤੇ ਪੋਲੀਓ ਬੂੰਦਾਂ ਪਿਲਾਈਆ ਗਈਆਂ। ਐਸ .ਐਮ .ਓ ਡਾ.ਐਸ.ਐਸ . ਪੀ ਸਿੰਘ ਨੇ ਦੱਸਿਆ ਕਿ ਬਲਾਕ ਦੇ ਕੁੱਲ 8147 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ ਟੀਚਾ ਮੱਥਿਆਂ ਗਿਆ। ਜਿਸ ਤਹਿਤ 4600 ਬੱਚਿਆਂ ਨੂੰ ਪਹਿਲੇ ਦਿਨ ਬੂਥਾਂ ‘ਤੇ ਪੋਲੀਓ ਬੂੰਦਾਂ ਪਿਲਾਈਆ ਗਈਆਂ ਤੇ ਟੀਮਾਂ ਦੋ ਦਿਨ ਘਰ-ਘਰ ਜਾਕੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਉਣ।
