August 7, 2025
#National

ਵਿਧਾਇਕ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੂਰਮਹਿਲ ‘ਚ ਕੀਤਾ ਆਮ ਆਦਮੀ ਕਲੀਨਿਕ ਦਾ ਉਦਘਾਟਨ

ਨੂਰਮਹਿਲ (ਤੀਰਥ ਚੀਮਾ) ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਪੂਰੇ ਸੂਬੇ ‘ਚ 167 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੂਰਮਹਿਲ ਵਿਖੇ ਨਵੇਂ ਬਣਾਏ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਕੇ ਆਮ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ਦਵਿੰਦਰ ਚਾਹਲ, ਪਰਮਜੀਤ ਚਾਹਲ , ਬਲਾਕ ਪ੍ਰਧਾਨ ਸ਼ਮੀਰ ਨਈਅਰ, ਸ਼ਾਮ ਮਿੱਤੂ, ਕਰਨੈਲ ਰਾਮ ਬਾਲੂ, ਮੌਕੇ ਤੇ ਹਾਜਰ ਸਨ। ਇਸ ਮੌਕੇ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਆਗੂ ਡਾਕਟਰ ਦਵਿੰਦਰ ਪਾਲ ਚਾਹਲ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ‘ਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਵਾਅਦੇ ਨੂੰ ਪੂਰਾ ਕਰਦਿਆਂ ਨੂਰਮਹਿਲ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕਲੀਨਿਕ ਦਾ ਫ਼ਾਇਦਾ ਨੂਰਮਹਿਲ ਅਤੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਵੀ ਹੋਵੇਗਾ। ਇਸ ਕਲੀਨਿਕ ‘ਚ ਟੈਸਟ ਅਤੇ ਦਵਾਈਆਂ ਮੁਫ਼ਤ ਮਿਲਣਗੀਆਂ। ਇਸ ਤੋਂ ਇਲਾਵਾ ਕੋਈ ਪਰਚੀ ਫੀਸ ਵੀ ਨਹੀਂ ਲੱਗੇਗੀ। ਉਹਨਾਂ ਕਿਹਾ ਕਿ ਇਹ ਕਲੀਨਿਕ ਨੂਰਮਹਿਲ ਨਿਵਾਸੀਆਂ ਦੀ ਚੰਗੀ ਸਿਹਤ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਭਵਿੱਖ ‘ਚ ਸਿਹਤ ਤੇ ਸਿੱਖਿਆ ਖੇਤਰ ਨੂੰ ਬਿਹਤਰ ਕਰਨ ਲਈ ਹੋਰ ਕਦਮ ਚੁੱਕੇ ਜਾਣਗੇ। ਇਸ ਮੌਕੇ ਐਸਡੀਐਮ, ਅਮਨ ਪਾਲ ਸਿੰਘ, ਤਹਿਸੀਲ ਦਾਰ ਜਗਪਾਲ ਸਿੰਘ,ਈਓ ਕਰਮਿੰਦਰ ਪਾਲ ਸਿੰਘ,ਐਸਐਮਓ ਡਾਕਟਰ ਵੀਨਾ ਭਗਤ,ਐਸਐਮਓ ਕਮਲਜੀਤ ਕੌਰ ਬਿਲਗਾ, ਡਾਕਟਰ ਕਮਲ ਕੁਮਾਰ, ਡਾਕਟਰ ਮਨਦੀਪ ਸਿੰਘ,ਐਸਡੀ ਓ ਅਵਤਾਰ ਸਿੰਘ ਮੰਡੀ ਬੋਰਡ, ਡਾਕਟਰ ਸੌਨਾਲੀ,ਨਰਸ ਰਣਜੀਤ ਕੌਰ, ਵਿਸ਼ਵਦੀਪ ਪਟਵਾਰੀ, ਡਾਕਟਰ ਦਵਿੰਦਰ ਪਾਲ ਚਾਹਲ, ਪਰਮਜੀਤ ਚਾਹਲ, ਬਲਾਕ ਪ੍ਰਧਾਨ ਸ਼ਮੀਰ ਨਈਅਰ, ਸ਼ਾਮ ਮਿੱਤੂ, ਸੀਨੀਅਰ ਆਗੂ ਕਰਨੈਲ ਰਾਮ ਬਾਲੂ, ਸੁਖਦੇਵ ਲਗਾਹ, ਰਕੇਸ਼ ਸ਼ਰਮਾ, ਸੰਜੀਵ ਸੂਦ, ਨਰਿੰਦਰ ਕੌਰ, ਸੂਮਨ, ਰਕੇਸ਼ ਅਰੋੜਾ, ਪਲਵਿੰਦਰ ਭੰਗੂ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਹਾਜਰ ਸਨ।

Leave a comment

Your email address will not be published. Required fields are marked *