ਤੂੜੀ ਨਾਲ ਓਵਰਲੋਡ ਭਰੀ ਟਰੈਕਟਰ ਟਰਾਲੀ ਕਾਰਨ ਵਾਪਰਿਆ, ਇਕ ਦੀ ਮੌਤ

ਭਵਾਨੀਗੜ੍ਹ (ਵਿਜੈ ਗਰਗ) ਥਾਣਾ ਲਹਿਰਾ ਦੇ ਪਿੰਡ ਲੇਹਲ ਕਲਾਂ ਦੇ ਵਾਸੀ ਮਨਦੀਪ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 1 ਮਾਰਚ ਨੂੰ ਉਸਦੇ ਪਿਤਾ ਸੰਭੂ ਸਿੰਘ ਸਾਡੇ ਪਿੰਡ ਦੇ ਸੋਨੀ ਸਿੰਘ ਨਾਲ ਘਰੋਂ ਚਲਾ ਗਿਆ ਸੀ ਤੇ ਮੈਂ ਵੀ ਕੰਮਕਾਰ ਦੇ ਸਬੰਧ ਵਿੱਚ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਪਟਿਆਲਾ ਗਿਆ ਸੀ ਤੇ ਕੱਲ ਸੋਨੀ ਸਿੰਘ ਟਰੈਕਟਰ ਨੰਬਰ ਪੀ ਬੀ 13 ਬੀ. ਜੀ.-4780 ਮਾਰਕਾ ਜੌਡੀਂਅਰ ’ਤੇ ਪਿੰਡ ਗੰਢੂਆਂ ਭੱਠੇ ਤੋਂ ਇੱਟਾ ਲੋਡ ਕਰਕੇ ਨਾਭਾ ਗਏ ਸੀ ਤੇ ਇਹ ਦੋਵੇ ਜਾਣੇ ਨਾਭਾ ਵਿਖੇ ਇੱਟਾ ਉਤਾਰਕੇ ਵਾਪਸ ਆ ਰਹੇ ਸੀ ਜਿੰਨ੍ਹਾਂ ਨਾਲ ਮੇਰੀ ਵੀ ਮੋਬਾਇਲ ’ਤੇ ਗੱਲ ਹੋਈ ਸੀ ਤੇ ਅਸੀ ਤਿੰਨੋ ਜਾਣੇ ਭਵਾਨੀਗੜ੍ਹ ਵਿਖੇ ਇਕੱਠੇ ਹੋ ਗਏ ਸੀ ਤੇ ਮੇਰਾ ਪਿਤਾ ਸੋਨੀ ਸਿੰਘ ਨਾਲ ਉਸ ਦੇ ਟਰੈਕਟਰ ਦੇ ਮਰਗਾਡ ’ਤੇ ਬੈਠਾ ਸੀ ਤੇ ਮੈਂ ਆਪਣੇ ਮੋਟਰ ਸਾਈਕਲ ਤੇ ਅਸੀ ਤਿੰਨੋ ਜਾਣੇ ਆਪੋ-ਆਪਣੇ ਵਹੀਕਲਾਂ ਤੇ ਪਿੰਡ ਲੇਹਲ ਕਲਾਂ ਨੂੰ ਚੱਲ ਪਏ ਸੀ ਤੇ ਸੋਨੀ ਸਿੰਘ ਤੇ ਮੇਰਾ ਪਿਤਾ ਸੰਭੂ ਸਿੰਘ ਟਰੈਕਟਰ ਤੇ ਮੇਰੇ ਅੱਗੇ-ਅੱਗੇ ਤੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸੀ ਤਾਂ ਵਕਤ ਕਰੀਬ ਰਾਤ 09-15 ਜਦੋਂ ਅਸੀ ਭਵਾਨੀਗੜ੍ਹ ਤੋਂ ਸੁਨਾਮ ਰੋਡ ਤੇ ਗੁਰਦੁਆਰਾ ਸਾਹਿਬ ਪਿੰਡ ਫੱਗੂਵਾਲਾ ਤੋਂ ਥੋੜਾ ਪਿੱਛੇ ਪੁੱਜੇ ਤਾਂ ਸਾਹਮਣੇ ਤੋਂ ਟਰੈਕਟਰ ਜਿਸ ਦੇ ਪਿੱਛੇ ਟਰਾਲੀ ਵਿੱਚ ਤੂੜੀ ਲੋਡ ਕਰਕੇ ਸੁਨਾਮ ਸਾਈਡ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਮੇਰੇ ਦੇਖਦੇ-ਦੇਖਦੇ ਟਰੈਕਟਰ ਚਾਲਕ ਨੇ ਆਪਣਾ ਤੂੜੀ ਨਾਲ ਲੋਡ ਕੀਤਾ ਹੋਇਆ ਟਰੈਕਟਰ ਟਰਾਲੀ ਤੇਜ ਰਫਤਾਰੀ ਤੇ ਲਾਪਰਵਾਹੀ, ਅਣਗਹਿਲੀ ਨਾਲ ਇੱਕ ਦਮ ਸੜਕ ਦੇ ਸੱਜੇ ਪਾਸੇ ਕਰ ਦਿੱਤਾ। ਜਿਸ ਨਾਲ ਸੋਨੀ ਸਿੰਘ ਦਾ ਟਰੈਕਟਰ ਟਰਾਲੀ ਖਤਾਨਾ ਵਿੱਚ ਜਾ ਵੜਿਆ ਅਤੇ ਮੇਰਾ ਪਿਤਾ ਸੰਭੂ ਸਿੰਘ ਟਰੈਕਟਰ ਤੋਂ ਨੀਚੇ ਡਿੱਗ ਪਿਆ ਤੇ ਉਸ ਦੇ ਸਿਰ ਪਰ ਸੱਟ, ਸੱਜੇ ਚੂਲੇ ’ਤੇ ਸਰੀਰ ’ਤੇ ਹੋਰ ਵੀ ਸੱਟਾਂ ਲੱਗੀਆਂ ਫਿਰ ਮੈਂ ਅਤੇ ਸੋਨੀ ਸਿੰਘ ਵਹੀਕਲ ਦਾ ਇੰਤਜਾਮ ਕਰਕੇ ਮੇਰੇ ਪਿਤਾ ਸੰਭੂ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਲੈ ਗਏ ਜਿੱਥੇ ਮੇਰੇ ਪਿਤਾ ਸੰਭੂ ਸਿੰਘ ਦੀ ਦੌਰਾਨੇ ਇਲਾਜ 2 ਮਾਰਚ ਨੂੰ ਮੋਤ ਹੋ ਗਈ। ਭਵਾਨੀਗੜ੍ਹ ਪੁਲੀਸ ਵਲੋਂ ਮ੍ਰਿਤਕ ਸੰਭੂ ਸਿੰਘ ਦੇ ਲੜਕੇ ਮਨਦੀਪ ਸਿੰਘ ਦੀ ਸ਼ਿਕਾਇਤ ਤੇ ਪ੍ਰਗਟ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਘਾਸੀਵਾਲ ਥਾਣਾ ਚੀਮਾ ਦੇ ਖਿਲਾਫ ਅ/ਧ 279, 304 ਏ, 283 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
