ਟਾਇਰਾਂ ਦੀ ਦੁਕਾਨ ਤੇ ਚੋਰੀ

ਨੂਰਮਹਿਲ, 5 ਮਾਰਚ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ- ਨਕੋਦਰ ਸੜਕ ਤੇ ਸਥਿਤ ਇਕ ਟਾਇਰਾਂ ਵਾਲੀ ਦੁਕਾਨ ਤੇ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪੑਾਪਤ ਹੋਇਆ ਹੈ। ਅਜੇ ਕੁਮਾਰ ਪੁੱਤਰ ਧਰਮਪਾਲ ਵਾਸੀ ਨੂਰਮਹਿਲ ਨੇ ਦੱਸਿਆ ਕਿ ਉਹ ਟਾਇਰਾਂ ਨੂੰ ਪੈਚਰ ਲਗਾਉਣ ਦਾ ਕੰਮ ਕਰਦਾ ਹੈ। ਜਦ ਉਹ ਸਵੇਰੇ ਦੁਕਾਨ ਤੇ ਆਇਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਉਸ ਨੇ ਦੱਸਿਆ ਕਿ ਚੋਰ ਜੀਪ ਦੇ ਦੋ ਟਾਇਰ, ਦੋ ਰੈਮ, 3 ਜੈਕ ਚੋਰੀ ਕਰਕੇ ਲੈ ਗਏ। ਜਿਸ ਦੀ ਕੀਮਤ ਲਗਭਗ 45 ਹਜ਼ਾਰ ਰੁਪਏ ਬਣਦੀ ਹੈ। ਇਸ ਦੀ ਸੂਚਨਾ ਨੂਰਮਹਿਲ ਪੁਲਿਸ ਨੂੰ ਦੇ ਦਿੱਤੀ ਗਈ ਹੈ। ਬੀਤੇ ਦੋ ਦਿਨ ਪਹਿਲਾ ਚੋਰਾਂ ਨੇ ਦਸ਼ਮੇਸ਼ ਨਗਰ ਕਲੋਨੀ ਵਿਚ ਇਕ ਬੰਦ ਪਈ ਕੋਠੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਜਿਸ ਵਿੱਚੋਂ ਚੋਰ ਲੱਖਾਂ ਰੁਪਿਆ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਸਨ।
