ਸਰਕਾਰੀ ਕਾਲਜ ਬੂਟਾ ਮੰਡੀ, ਜਲੰਧਰ ਦਾ ਸਲਾਨਾ ਖੇਡ ਮੇਲਾ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਵੱਲੋਂ ਤੀਜਾ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ। ਖੇਡ ਸਮਾਗਮ ਦਾ ਆਰੰਭ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰਨ ਅਤੇ ਪ੍ਰਿੰਸੀਪਲ ਡਾ: ਚੰਦਰ ਕਾਂਤਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਇਆ। ਸਮਾਗਮ ਵਿੱਚ ਸਾਬਕਾ ਪ੍ਰਿੰਸੀਪਲ ਜਤਿੰਦਰ ਕੌਰ ਧੀਰ ਮੁੱਖ ਮਹਿਮਾਨ ਵਜੋਂ ਅਤੇ ਸਾਬਕਾ ਪ੍ਰਿੰਸੀਪਲ ਸਰਬਜੀਤ ਸਿੰਘ ਧੀਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇਆ ਮੁੱਖ ਮਹਿਮਾਨ ਸ੍ਰੀਮਤੀ ਜਤਿੰਦਰ ਕੌਰ ਧੀਰ ਨੇ ਕਿਹਾ ਕਿ “ਖੇਡਾਂ ਹਰ ਕਿਸੇ ਨੂੰ ਤੰਦਰੁਸਤ ਬਨਾਉਂਦੀਆਂ ਹਨ ਅਤੇ ਤੰਦਰੁਸਤ ਨਾਗਰਿਕਾਂ ਨਾਲ ਹੀ ਕੋਈ ਦੇਸ਼ ਸਿਹਤਮੰਦ ਬਣਦਾ ਅਤੇ ਤਰੱਕੀ ਕਰਦਾ ਹੈ। ਇਸ ਤਰ੍ਹਾਂ ਦੇ ਖੇਡ ਸਮਾਗਮ ਨੌਜਵਾਨ ਪੀੜੀ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਗਾਉਣ ਵਿੱਚ ਮਦਦ ਕਰਦੇ ਹਨ” ਸ਼ਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ: ਰਮਣੀਕ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਕਾਲਜ ਦੀ ਰਿਪੋਰਟ ਵੀ ਪੜ੍ਹੀ ਗਈ। ਉਹਨਾਂ ਦੱਸਿਆ ਕਿ ਕੁੱਲ 22 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਲੜਕਿਆਂ ਵਿੱਚੋਂ ਰੋਬਿਨ ਬੀ.ਏ. ਸਮੈਸਟਰ-4 ਅਤੇ ਲੜਕੀਆਂ ਵਿੱਚੋਂ ਨੇਹਾ ਬੀ.ਏ. ਸਮੈਸਟਰ-4 ਅਤੇ ਈਸ਼ੀਕਾ ਬੀ.ਏ. ਸਮੈਸਟਰ-2 ਬੈਸਟ ਐਥਲੀਟ ਚੁਣੇ ਗਏ। ਜੇਤੂ ਖਿਡਾਰੀ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਸਟੇਜ਼ ਸੰਚਾਲਨ ਦਾ ਕੰਮ ਪ੍ਰੋ: ਸੁਖਪਾਲ ਸਿੰਘ ਥਿੰਦ ਅਤੇ ਡਾ: ਹਰਬਲਾਸ ਹੀਰਾ ਨੇ ਬਖੂਬੀ ਨਿਭਾਇਆ। ਖੇਡ ਸਮਾਗਮ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸ਼ਰੀਰਕ ਸਿੱਖਿਆ ਵਿਭਾਗ ਦੇ ਸ੍ਰੀਮਤੀ ਨਰਿੰਦਰ ਕੌਰ ਤੋਂ ਇਲਾਵਾ ਡਾ: ਰਜਨੀਸ਼ ਕੁਮਾਰ, ਸ਼੍ਰੀ ਅਸ਼ਵਨੀ ਜੱਸਲ, ਡਾ: ਸੀਮਾ, ਸ੍ਰੀਮਤੀ ਸੁਮਨ, ਸ੍ਰੀਮਤੀ ਅਨੂ, ਸ੍ਰੀਮਤੀ ਪੂਨਮ, ਸ਼੍ਰੀ ਹਰਦੀਪ, ਡਾ: ਨਰਿੰਦਰ ਕੁਮਾਰ, ਸ੍ਰੀ ਨਰੇਸ਼ ਅਤੇ ਸ੍ਰੀ ਅਸ਼ਵਨੀ ਨੇ ਪੂਰਨ ਸਹਿਯੋਗ ਦਿੱਤਾ।
