ਚੀਮਾਂ ਬਜ਼ਾਰ ਵਿਚ ਮਹੀਨਾ ਪਹਿਲਾ ਬਣਾਈ ਸੜਕ ਬੈਠਣੀ ਸ਼ੁਰੂ
ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨਗਰ ਕੌਸ਼ਲ ਨੂਰਮਹਿਲ ਵੱਲੋਂ ਨੂਰਮਹਿਲ ਦੇ ਚੀਮਾਂ ਬਜ਼ਾਰ ਵਿਚ ਇਕ ਮਹੀਨਾ ਪਹਿਲਾ ਬਣਾਈ ਟਾਇਲਾਂ ਵਾਲੀ ਸੜਕ ਬੈਠਣੀ ਸ਼ੁਰੂ ਹੋ ਗਈ ਹੈ। ਆਸ- ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੜਕ ਨੂੰ ਨਗਰ ਕੌਸ਼ਲ ਵੱਲੋਂ ਬਣਾਇਆ ਗਿਆ ਸੀ ਤੈ ਇਕ ਠੇਕੇਦਾਰ ਨੂੰ ਕੰਮ ਦਿੱਤਾ ਗਿਆ। ਇਸ ਸੜਕ ਤੋਂ ਹਰ ਰੋਜ਼ ਭਾਰੀ ਟੑੈਫਿਕ ਵਾਲੀਆਂ ਗੱਡੀਆਂ ਵੀ ਲੰਘਦੀਆਂ ਹਨ। ਪਰ ਇਸ ਦਾ ਪਤਾ ਹੋਣ ਦੇ ਬਾਵਜੂਦ ਠੇਕੇਦਾਰ ਵੱਲੋਂ ਘਟੀਆ ਮਟਰੀਅਲ ਦੀ ਵਰਤੋਂ ਕੀਤੀ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਇਕ ਮੀਂਹ ਪੈਣ ਨਾਲ ਹੀ ਸੜਕ ਬੈਠ ਗਈ। ਕੀ ਨਗਰ ਕੌਸ਼ਲ ਠੇਕੇਦਾਰ ਤੇ ਕੋਈ ਕਾਰਵਾਈ ਕਰੇਗੀ ਜਾਂ ਲੋਕ ਇਸੇ ਤਰ੍ਹਾਂ ਹੀ ਖੱਜਲ ਖੁਆਰ ਹੁੰਦੇ ਰਹਿਣਗੇ।