ਹਵਾਈ ਸੈਨਾ ਦੇ ਕੋਚ ਤੇ ਖਿਡਾਰੀ ਰਹੇ ਸ ਪਰਮਜੀਤ ਸਿੰਘ ਘੁੜਿਆਲ ਨੂੰ ਸ਼ਰਧਾਜਲੀਆਂ –

ਆਦਮਪੁਰ ਭਾਰਤੀ ਹਵਾਈ ਸੈਨਾ ਦੀ ਵੇਟ ਲਿਫਟਿੰਗ ਟੀਮ ਦੇ 8 ਸਾਲ ਕਪਤਾਨ ਤੇ ਕੋਚ ਰਹਿਣ ਵਾਲੇ ਸ ਪਰਮਜੀਤ ਸਿੰਘ ਘੁੜਿਆਲ ਦੇ ਆਕਾਲ ਚਲਾਣੇ ਤੇ ਵੱਖ ਵੱਖ ਖੇਡ ਕਲੱਬਾਂ ਤੇ ਖਿਡਾਰੀਆਂ ਵਲੋਂ ਓਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਬਾਬਤ ਲੈਕਚਰਾਰ ਗੁਰਿੰਦਰ ਸਿੰਘ ਤੇ ਡੀ.ਪੀ. ਗੁਰਚਰਨ ਸਿੰਘ ਨੇ ਦੱਸਿਆ ਕਿ ਸ ਪਰਮਜੀਤ ਸਿੰਘ ਦਾ ਖੇਡਾਂ, ਸਮਾਜ ਸੇਵਾ, ਸਿੱਖਿਆ ਤੇ ਦੇਸ਼ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਹੈ । ਓਹਨਾਂ ਨੇ 1965 ਤੇ 1971 ਦੀਆਂ ਜੰਗਾਂ ਵਿਚ ਵੀ ਹਿੱਸਾ ਲਿਆ ਸੀ ਤੇ ਉਹ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਾਉਂਡਰ ਮੈਂਬਰ ਸਨ। ਓਹਨਾਂ ਦੇ ਯਤਨਾਂ ਸਦਕਾ ਯੂਨੀਵਰਸਿਟੀ ਤੇ ਇਲਾਕੇ ਵਿਚ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਹੋਈ । ਓਹਨਾਂ ਨੇ 12 ਸਾਲ ਪਿੰਡ ਦੀ ਸਰਪੰਚੀ ਵੀ ਕੀਤੀ । ਜਿਕਰਯੋਗ ਹੈ ਕਿ ਉਹ ਭਾਰਤ ਦੀਆਂ ਤਿੰਨੇ ਸੈਨਾਵਾਂ ਦੀ ਸਾਂਝੀ ਬਣੀ ਵੇਟ ਲਿਫਟਿੰਗ ਟੀਮ ਦੇ ਵੀ ਕਪਤਾਨ ਰਹੇ ਤੇ ਓਹਨਾਂ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਪੰਜਾਬ, ਆਦਮਪੁਰ ਤੇ ਘੁੜਿਆਲ ਦਾ ਨਾਮ ਰੌਸ਼ਨ ਕੀਤਾ । ਵੱਖ ਵੱਖ ਸਰਕਾਰੀ ਸੰਸਥਾਵਾਂ ਦੇ ਟੂਰਨਾਂਮੈਂਟਾਂ ਵਿਚ ਓਹਨਾਂ ਨੇ ਪੂਰਨ ਸਹਿਯੋਗ ਦੇ ਕੇ ਖਿਡਾਰੀਆਂ ਦੇ ਹੌਂਸਲੇ ਵਧਾਏ । ਖੇਡ ਕਲੱਬਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਓਹ ਸ ਪਰਮਜੀਤ ਸਿੰਘ ਘੁੜਿਆਲ ਦੇ ਜੀਵਨ ਤੇ ਕਾਰਜਾਂ ਤੋਂ ਪ੍ਰੇਰਨਾ ਲੈਂਦੇ ਹੋਏ ਖੇਡਾਂ ਦੇ ਵਿਕਾਸ ਵਿਚ ਯੋਗਦਾਨ ਪਾਉਣ । ਇਸ ਮੋਕੇ ਦਲਜੀਤ ਸਿੰਘ ਭੱਟੀ, ਕੋਚ ਜੁਗਲ ਕਿਸ਼ੋਰ, ਕੋਚ ਬ੍ਰਿਜ ਲਾਲ, ਯੋਗਾ ਕੋਚ ਜਸਵਿੰਦਰ ਸਿੰਘ ਸੈਕੰਡਰੀ ਸਕੂਲ ਪਧਿਆਣਾ , ਲੈਕਚਰਾਰ ਕੁਲਵੀਰ ਸਿੰਘ ਮਸਾਣੀਆਂ, ਕਮਲਜੀਤ ਕਡਿਆਣਾ ( ਬਿਜਲੀ ਵਿਭਾਗ) , ਮਾ ਮਨਜੋਤ ਸਿੰਘ ਸੈਕੰਡਰੀ ਸਕੂਲ ਖੁਰਦਪੁਰ, ਰਿੰਕੂ ਸਿੰਘ ਮੰਡੇਰਾਂ , ਕੋਚ ਬਲਜੀਤ ਸਿੰਘ ਢਿੱਲੋਂ, ਸੁਰਿੰਦਰ ਸਿੰਘ, ਹੈਡਮਾਸਟਰ ਹਰਵਿੰਦਰ ਸਿੰਘ ਪੂਰਨਪੁਰ, ਪ੍ਰੋ ਕੁਲਵਿੰਦਰ ਸਿੰਘ ਪਰਮਾਰ, ਲੈਕਚਰਾਰ ਗੁਰਿੰਦਰ ਸਿੰਘ , ਕੋਚ ਗੁਰਚਰਨ ਸਿੰਘ , ਮਾ ਸੰਦੀਪ ਧੀਰੋਵਾਲ ਤੇ ਪ੍ਰੋ ਸਰਬਜੀਤ ਸਿੰਘ ਹਾਜਿਰ ਸਨ ।
