ਸੀ.ਏ.ਏ. ਲਾਗੂ ਹੋਣ ਤੇ ਬੀਜੇਪੀ ਜਿਲਾ ਜਲੰਧਰ ਦਿਹਾਤੀ (ਸਾਊਥ) ਨੇ ਵੰਡੇ ਲੱਡੂ, ਮਨਾਈ ਖੁਸ਼ੀ

ਨਕੋਦਰ (ਏ.ਐਲ.ਬਿਉਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨਾਲ ਕੀਤੇ ਆਪਣੇ ਤਕਰੀਬਨ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ, ਜਿਹਨਾਂ ਚੋਂ ਇਕ ਸੀ.ਏ.ਏ. ਲਾਗੂ ਕਰਨਾ ਵੀ ਸੀ, ਸੀ.ਏ.ਏ. ਦਾ ਨੋਟੀਫਿਕੇਸ਼ ਲਾਗੂ ਹੁੰਦੇ ਹੀ, ਦੇਸ਼ ਭਰ ਚ ਜਸ਼ਨ ਮਨਾਉਣ ਦਾ ਸਿਲਸਿਲਾ ਜਾਰੀ ਹੋ ਗਿਆ। ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਦਿਹਾਤੀ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਦੇਸ਼ ਵਾਸੀਆਂ ਨਾਲ ਵਾਅਦੇ ਕੀਤੇ ਸੀ, ਉਹ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ, ਜਿਹਨਾਂ ਚੋਂ ਇਕ ਸੀ.ਏ.ਏ. ਲਾਗੂ ਕਰਨਾ ਵੀ ਹੈ, ਇਸ ਦੇ ਲਾਗੂ ਹੋਣ ਨਾਲ ਵੱਖ-ਵੱਖ ਧਰਮਾਂ ਦੇ ਲੋਕ ਜੋ ਦੂਜੇ ਦੇਸ਼ਾਂ ਚੋਂ ਆਪਣੀ ਜਾਨ ਬਚਾਅ ਕੇ ਭਾਰਤ ਸ਼ਰਨਾਰਥੀ ਦੇ ਤੌਰ ਤੇ ਰਹਿ ਰਹੇ ਹਨ, ਉਹਨਾਂ ਦਾ ਭਾਰਤ ਦੀ ਨਾਗਰਿਕਤਾ ਲੈਣਾਂ ਸੌਖਾ ਹੋ ਗਿਆ ਹੈ। ਇਸ ਨਾਲ ਹਰ ਇਕ ਧਰਮ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਜੋ ਲੋਕ ਇਸ ਨੂੰ ਮੁਸਲਮਾਨਾਂ ਨਾਲ ਜੋੜ ਕੇ ਦੇਖ ਰਹੇ ਹਨ, ਉਹ ਮੁਸਲਮਾਨ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ, ਇਹ ਕਾਨੂੰਨ ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਨਾ ਕੀ ਨਾਗਰਿਕਤਾ ਖੋਹਣ ਦਾ, ਇਹ ਗੱਲ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੱਲੀਅਰ ਕੀਤੀ ਹੈ, ਇਹ ਦੂਜੇ ਦੇਸ਼ਾਂ ਤੋਂ ਆਏ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਇਕ ਰਾਹਤ ਭਰੀ ਗੱਲ ਹੈ। ਇਸਦੇ ਲਾਗੂ ਹੋਣ ਨਾਲ ਅੱਜ ਦੇਸ਼ ਭਰ ਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਸਾਡੇ ਵੱਲੋਂ ਵੀ ਲੱਡੂ ਵੰਡ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਅਜੈ ਬਜਾਜ ਪ੍ਰਧਾਨ ਬੀਜੇਪੀ ਮੰਡਲ, ਅਰਵਿੰਦ ਚਾਵਲਾ ਸ਼ੈਫੀ ਪ੍ਰਧਾਨ ਬੀਜੇਪੀ ਯੁਵਾ ਮੋਰਚਾ, ਕੁਲਵੰਤ ਸਿੰਘ ਬਾਠ ਸਹਿ ਪ੍ਰਭਾਰੀ, ਅਮਿਤ ਵਿੱਜ ਜਨਰਲ ਸੈਕਟਰੀ, ਧੀਰਜ ਵੱਧਵਾ ਪ੍ਰਧਾਨ ਬੀਜੇਪੀ ਯੁਵਾ ਮੋਰਚਾ ਮੰਡਲ ਨਕੋਦਰ, ਅਸ਼ਵਨੀ ਮਿੱਤਲ, ਮੁਕੇਸ਼ ਭਾਰਦਵਾਜ, ਰੀਤੇਸ਼ ਜੈਨ, ਗੁਰਜੀਤ ਸਿੰਘ ਸੰਘੇੜਾ ਬਿੱਲਗਾ, ਪਰਮਜੀਤ ਬਿਲਗਾ, ਸਤੀਸ਼ ਬਜਾਜ, ਅੰਕੁਸ਼, ਗਗਨ ਗੋਗਨਾ, ਜੁਗਰਾਜ ਸਿੰਘ, ਰਾਜਿੰਦਰ ਸਿੰਘ,= ਤੋਂ ਇਲਾਵਾ ਸਮੂਹ ਬੀਜੇਪਾ ਆਗੂ ਹਾਜਰ ਸਨ।
