ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ ਹੈਬੋਵਾਲ ਬੀਤ ਵਿਖੇ ਲਗਾਇਆ ਗਿਆ ਕੈਂਪ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਗੜ੍ਹਸ਼ੰਕਰ ਅਧੀਨ ਪੈਂਦੇ ਬੀਤ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਵਿਖੇ “ਸਰਕਾਰ ਤੁਹਾਡੇ ਦੁਆਰ” ਤਹਿਤ ਵਿਸ਼ਾਲ ਕੈਂਪ ਲਗਾਇਆ ਗਿਆ।ਇਸ ਕੈਂਪ ਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਿਆ ਅਤੇ ਜ਼ਿਆਦਾਤਰ ਲੋਕਾਂ ਦੀਆਂ ਸਮਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਵੱਖ ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਚ ਲਗਾਏ ਇਸ ਚ ਕੈਂਪ ਚ ਇਲਾਕੇ ਦੇ 7-8 ਪਿੰਡਾਂ ਦੇ ਲੋਕਾਂ ਨੇ ਪਹੁੰਚ ਕੇ ਸ਼ਹਿਰ ਦੇ ਵਾਰ ਵਾਰ ਲਗਾਏ ਜਾਂਦੇ ਚੱਕਰਾਂ ਤੋਂ ਨਿਜਾਤ ਪਾਉਣ ਲਈ ਆਪਣੇ ਸਰਕਾਰੀ ਕੰਮ ਕਰਵਾਏ।ਇਸ ਮੌਕੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਪਹਿਲਾਂ ਚੰਡੀਗੜ੍ਹ ਤੋਂ ਚਲਦੀਆਂ ਸਨ ਉਹਨਾਂ ਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਪਿੰਡਾਂ ਤੋਂ ਚਲਾਉਣਾ ਸ਼ੁਰੂ ਕੀਤੀ ਹੈ ।ਅਤੇ ਮੌਕੇ ਤੇ ਹੀ ਹਰ ਇੱਕ ਮਹਿਕਮੇ ਦੇ ਉੱਚ ਅਧਿਕਾਰੀ ਨੂੰ ਲੋਕਾਂ ਦੀਆਂ ਦੁੱਖ ਤਕਲੀਫਾ ਸੁਣਕੇ ਉਹਨਾਂ ਦਾ ਹਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਇਸ ਕੈਂਪ ਦੌਰਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ, ਭਾਈ ਨਰੇਸ਼ ਸਿੰਘ, ਪਵਨ ਕਟਾਰੀਆ, ਓ ਐਸ ਡੀ ਚਰਨਜੀਤ ਚੰਨੀ, ਗੁਰਚਰਨ ਟਿੱਬੀਆ, ਸਰਪੰਚ ਰੋਸ਼ਨ ਲਾਲ, ਸਰਪੰਚ ਮੰਗਤ ਸਿੰਘ ਦਿਆਲ, ਸਰਪੰਚ ਰਮੇਸ਼ ਲਾਲ, ਸਰਪੰਚ ਚਰੰਜੀ ਲਾਲ, ਵਰਿੰਦਰ ਨੈਨਵਾ, ਸੋਨੂੰ ਨੈਨਵਾ, ਇੰਦਰ ਸਿੰਘ ਵਰਿਆਣਾ, ਸਰਪੰਚ ਸੁਮਨਾ, ਨਰੇਸ਼ ਕੁਮਾਰ ਕੰਬਾਲਾ, ਬੀਤ ਭਲਾਈ ਕਮੇਟੀ ਦੇ ਜਰਨਲ ਸਕੱਤਰ ਸੋਨੀ ਦਿਆਲ ਤੋਂ ਇਲਾਵਾ ਵੱਖ ਵੱਖ ਮਹਿਕਮਿਆਂ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
