ਬਾਦਲ ਪਰਿਵਾਰ ਨੇ ਨਿੱਜੀ ਗਰਜ਼ਾਂ ਲਈ ਪੰਥਕ ਸਿਆਸਤ ਦਾ ਘਾਣ ਕੀਤਾ – ਪ੍ਰੋਫੈਸਰ ਮਹਿੰਦਰ ਪਾਲ ਸਿੰਘ

ਹੁਸ਼ਿਆਰਪੁਰ, ਕਾਂਗਰਸ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਉਣ ਵਾਲੇ ਪਾਰਟੀ ਭਾਜਪਾ ਨਾਲ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿੱਜੀ ਗਰਜਾਂ ਅਤੇ ਸਿਆਸੀ ਹਿੱਤਾਂ ਲਈ ਪਿਛਲੇ ਸਮੇਂ ਬਿਨਾਂ ਸ਼ਰਤ ਸਮਝੌਤੇ ਕਰਕੇ ਬਾਦਲ ਪਰਿਵਾਰ ਨੇ ਪੰਥਕ ਸਿਆਸਤ ਦਾ ਘਾਣ ਕੀਤਾ ਅਤੇ ਹੁਣ ਉਨਾਂ ਦੇੇ ਪੁੱਤਰ ਸੁਖਬੀਰ ਬਾਦਲ “ਪੰਜਾਬ ਬਚਾਓ ਯਾਤਰਾ” ਕੱਢ ਕੇ ਪੰਥ ਅਤੇ ਪੰਜਾਬ ਨੂੰ ਬਚਾਉਣ ਦੀ ਡਰਾਮੇਬਾਜ਼ੀ ਕਰ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟਾਂਡਾ ਅਨਾਜ ਮੰਡੀ ਵਿਖੇ ਪੱਤਰਕਾਰ ਪ੍ਰੀਤ ਸਿੰਘ ਸੈਣੀ ਦੀ ਅੰਤਿਮ ਅਰਦਾਸ ਦੇ ਸਮਾਗਮ ਵਿੱਚ ਸ਼ਮੂਲੀਅਤ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਤੇ ਕਰਦੇ ਹੋਏ ਕੀਤਾ ਉਹਨੇ ਇਸ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪਿਤਾ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਿੱਖ ਕੌਮ ਦਾ ਘਾਣ ਕਰਨ ਅਤੇ ਕਰਾਉਣ ਵਾਲੀ ਪਾਰਟੀ ਭਾਜਪਾ ਨਾਲ ਸਮਝੌਤਾ ਕਰਨ ਲਈ ਪੱਬਾਂ ਭਾਰ ਹੋਈ ਫਿਰਦੇ ਹਨ ਪਰ ਪੰਜਾਬ ਦੇ ਲੋਕ ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਇਹਨਾਂ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਿੱਖ ਕੌਮ ਅਤੇ ਪੰਜਾਬ ਘਾਣ ਕਰਨ ਵਾਲਿਆਂ ਨੂੰ ਲੱਕ ਤੋੜਮੀ ਹਾਰ ਦੇ ਕੇ ਸਬਕ ਸਿਖਾਉਣ ਗੇ ਇਸ ਸਮੇਂ ਹਾਈਕੋਰਟ ਦੇ ਵਕੀਲ ਸਿਮਰਨਜੀਤ ਸਿੰਘ, ਗੁਰਦੀਪ ਸਿੰਘ ਖੁਣ ਖੁਣ, ਮਾਸਟਰ ਕੁਲਦੀਪ ਸਿੰਘ ਮਸੀਤੀ, ਗੁਰਨਾਮ ਸਿੰਘ ਸਿੰਗੜੀਵਾਲਾ, ਸੰਦੀਪ ਸਿੰਘ ਖਾਲਸਾ ਟਾਂਡਾ, ਗੁਰਮੇਲ ਸਿੰਘ ਆਦਿ ਹਾਜਰ ਸਨ।
